• Home
  • —ਤੇ ਰਾਹੁਲ ਗਾਂਧੀ ਬਣ ਗਏ ‘ਭੋਲ਼ੇ’ ਦੇ ਭਗਤ

—ਤੇ ਰਾਹੁਲ ਗਾਂਧੀ ਬਣ ਗਏ ‘ਭੋਲ਼ੇ’ ਦੇ ਭਗਤ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਕੈਲਾਸ਼ ਮਾਨਸਰੋਵਰ ਦੀ ਯਾਤਰਾ 'ਤੇ ਗਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ ਦੇਖ ਕੇ ਇੰਝ ਲਗਦਾ ਹੈ ਕਿ ਜਿਵੇਂ ਰਾਹੁਲ ਗਾਂਧੀ ਭੋਲ਼ੇ ਦੇ ਵੱਡੇ ਭਗਤ ਬਣ ਗਏ ਹੋਣ। ਰਾਹੁਲ ਨਾਲ ਹੋਰ ਵੀ ਕਈ ਸ਼ਰਧਾਲੂ ਨਜ਼ਰ ਆ ਰਹੇ ਹਨ ਤੇ ਪਤਾ ਨਹੀਂ ਚੱਲ ਰਿਹਾ ਕਿ ਕੋਈ ਵੀਵੀਆਈਪੀ ਕੈਲਾਸ਼ ਮਾਨਸਰੋਵਰ ਦੀ ਯਾਤਰਾ 'ਤੇ ਨਿਕਲਿਆ ਹੈ। ਭਾਵੇਂ ਇਸ ਤੋਂ ਪਹਿਲਾਂ ਵੀ ਰਾਹੁਲ ਦੀਆਂ ਯਾਤਰਾ ਸਬੰਧੀ ਕਈ ਤਸਵੀਰਾਂ ਸਾਹਮਣੇ ਆਈਆਂ ਸਨ ਪਰ ਇਸ ਵਾਰ ਵੀਡੀਉ ਵੀ ਸਾਹਮਣੇ ਆਈ ਹੈ। ਤਸਵੀਰ 'ਚ ਉਨ•ਾਂ ਟੋਪੀ, ਜੀਂਸ, ਜੈਕੇਟ ਪਹਿਨੀ ਹੋਈ ਹੈ ਤੇ ਉਹ ਆਮ ਸ਼ਰਧਾਲੂਆਂ ਨਾਲ ਦਿਖਾਈ ਦੇ ਰਹੇ ਹਨ।