• Home
  • ਮੋਗਾ ਜ਼ਿਲ੍ਹੇ ਚ ਸ਼ਰਾਬ ਦੇ 268 ਠੇਕਿਆਂ ਦੀ ਬੋਲੀ ਦਾ ਕੀ ਰਿਹਾ ਅੰਕੜਾ? ਪੜ੍ਹੋ :

ਮੋਗਾ ਜ਼ਿਲ੍ਹੇ ਚ ਸ਼ਰਾਬ ਦੇ 268 ਠੇਕਿਆਂ ਦੀ ਬੋਲੀ ਦਾ ਕੀ ਰਿਹਾ ਅੰਕੜਾ? ਪੜ੍ਹੋ :

ਮੋਗਾ :ਜ਼ਿਲ•ਾ ਮੋਗਾ ਦੇ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਦੀ ਸਾਲ 2019-20 ਲਈ ਅਲਾਟਮੈਂਟ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਆਈ.ਏ.ਐਸ ਦੀ ਪ੍ਰਧਾਨਗੀ ਹੇਠ ਵਿੰਡਸਰ ਗਾਰਡਨ ਦੁੱਨੇ ਕੇ (ਮੋਗਾ) ਵਿਖੇ ਹੋਈ। ਇਸ ਮੌਕੇ 'ਤੇ ਬਤੌਰ ਅਬਜਰਵਰ ਵੀ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਹਾਜ਼ਰ ਹੋਏ ਅਤੇ ਅਲਾਟਮੈਂਟ ਦਾ ਸਾਰਾ ਕੰਮ ਪੱਤਰਕਾਰਾਂ ਦੀ ਮੌਜੂਦਗੀ 'ਚ ਬੜੇ ਹੀ ਪਾਰਦਰਸ਼ੀ ਢੰਗ ਨਾਲ ਹੋ’ਇਆ।
 ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਸਾਲ 2019-20 ਲਈ ਮੋਗਾ ਜ਼ਿਲ•ੇ ਦੇ ਦੇਸ਼ੀ ਸਰਾਬ ਦੇ 212 ਠੇਕਿਆਂ ਅਤੇ ਅੰਗਰੇਜ਼ੀ ਸ਼ਰਾਬ ਦੇ 56 ਠੇਕਿਆਂ ਦੀ ਅਲਾਟਮੈਂਟ ਹੋਈ ਹੈ। ਉਨ•ਾਂ ਦੱਸਿਆ ਕਿ ਡਰਾਅ ਰਾਹੀਂ ਅਲਾਟਮੈਂਟ ਕਰਨ ਲਈ ਬਿਨੈਕਾਰਾਂ ਕੋਲ’ਂੋ ਅਰਜ਼ੀਆਂ ਪ੍ਰਾਪਤ ਕੀਤੀਆਂ ਗਈਆਂ ਸਨ ਅਤੇ ਕੁੱਲ 23 ਗਰੁੱਪਾਂ ਵੱਲੋਂ 487 ਅਰਜ਼ੀਆਂ ਪ੍ਰਾਪਤ ਹੋਈਆਂ, ਜਿੰਨ•ਾਂ ਤੋਂ 1 ਕਰੋੜ 46 ਲੱਖ 10 ਹਜ਼ਾਰ ਰੁਪਏ ਬਤੌਰ ਦਰਖਾਸਤ ਫ਼ੀਸ ਇਕੱਤਰ ਹੋਈ। ਉਨ•ਾਂ ਦੱਸਿਆ ਕਿ ਸਾਲ 2019-20 ਲਈ ਦੇਸੀ, ਅੰਗਰੇਜ਼ੀ ਸ਼ਰਾਬ ਅਤੇ ਬੀਅਰ ਦਾ ਕੋਟਾ ਕ੍ਰਮਵਾਰ 2181510 ਪਰੂਫ ਲਿਟਰ, 458958 ਪਰੂਫ ਲਿਟਰ ਅਤੇ 814712 ਬਲਕ ਲਿਟਰ ਰੱਖਿਆ ਗਿਆ ਹੈ।
 ਇਸ ਮੌਕੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਮੋਗਾ ਸ੍ਰੀ ਮਦਨ ਮੋਹਨ ਸਿੰਘ ਨੇ ਦੱਸਿਆ ਕਿ ਸਫ਼ਲ ਠੇਕੇਦਾਰਾਂ ਵੱਲੋਂ ਅਲਾਟਮੈਂਟ ਦੀ ਰਾਸ਼ੀ ਜਮ•ਾਂ ਕਰਵਾ ਲਈ ਗਈ ਹੈ। ਇਸ ਮੌਕੇ ਈ.ਟੀ.ਓ. (ਆਬਕਾਰੀ) ਪਿਆਰਾ ਸਿੰਘ, ਈ.ਟੀ.ਓ. ਸ਼ੁਕੰਤਲਾ ਦੇਵੀ, ਸੀਨੀਅਰ ਸਿਟੀਜ਼ਨ ਸਰਦਾਰੀ ਲਾਲ ਕਾਮਰਾ, ਸੀ.ਏ. ਐਸੋਸੀਏਸ਼ਨ ਦੇ ਨੁਮਾਇੰਦੇ, ਅਨੀਤ ਕੁਮਾਰ ਭੱਲਾ, ਚਮਨ ਲਾਲ, ਦਵਿੰਦਰ ਸਿੰਘ, ਜਗਰਾਜ ਸਿੰਘ, ਬਲਕਰਨ ਸਿੰਘ (ਸਾਰੇ ਇੰਸਪੈਕਟਰ), ਪੁਸ਼ਕੀਰਤ ਸਿੰਘ ਘੁੰਮਣ ਤੋਂ ਇਲਾਵਾ ਕਰ ਤੇ ਆਬਕਾਰੀ ਵਿਭਾਗ ਦੇ ਹੋਰ ਅਧਿਕਾਰੀ ਤੇ ਕ੍ਰਮਚਾਰੀ ਮੌਜੂਦ ਸਨ।