• Home
  • ਫਰੀਦਕੋਟ ਲੋਕ ਸਭਾ ਹਲਕੇ ਤੋਂ ਅਕਾਲੀਆਂ ਨੂੰ ਉਮੀਦਵਾਰ ਲੱਭਾ ! ਪੜ੍ਹੋ ਕੌਣ ਹੋਵੇਗਾ ਉਮੀਦਵਾਰ ?

ਫਰੀਦਕੋਟ ਲੋਕ ਸਭਾ ਹਲਕੇ ਤੋਂ ਅਕਾਲੀਆਂ ਨੂੰ ਉਮੀਦਵਾਰ ਲੱਭਾ ! ਪੜ੍ਹੋ ਕੌਣ ਹੋਵੇਗਾ ਉਮੀਦਵਾਰ ?

ਚੰਡੀਗੜ੍ਹ :- ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਹਲਕਾ ਫ਼ਰੀਦਕੋਟ ਰਾਖਵਾਂ ਤੋਂ ਅਕਾਲੀ ਦਲ ਦੇ ਐਸ ਸੀ ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਨੂੰ ਉਮੀਦਵਾਰ ਬਣਾਏ ਜਾਣ ਦੀ ਸੂਚਨਾ ਹੋਈ ਹੈ । ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਇਹ ਫੈਸਲਾ ਅਕਾਲੀ ਦਲ ਨੇ ਕਾਂਗਰਸ ਵੱਲੋਂ ਫ਼ਰੀਦਕੋਟ ਹਲਕੇ ਤੋਂ ਮੁਹੰਮਦ ਸਦੀਕ ਨੂੰ ਚੋਣ ਮੈਦਾਨ ਚ ਉਤਾਰਨ ਤੋਂ ਬਾਅਦ ਲਿਆ ਹੈ । ਗੁਲਜ਼ਾਰ ਸਿੰਘ ਰਣੀਕੇ ਦਾ ਅੱਜ ਭਲਕ ਅਕਾਲੀ ਦਲ ਵੱਲੋਂ ਐਲਾਨ ਰਸਮੀ ਤੌਰ ਤੇ ਕਰ ਦਿੱਤਾ ਜਾਵੇਗਾ । ਦੱਸਣਯੋਗ ਹੈ ਕਿ ਪਹਿਲਾਂ ਫ਼ਰੀਦਕੋਟ ਹਲਕੇ ਤੋਂ ਕਾਂਗਰਸ ਛੱਡ ਕੇ ਅਕਾਲੀ ਦਲ ਚ ਸ਼ਾਮਿਲ ਹੋਏ ਜੋਗਿੰਦਰ ਸਿੰਘ ਪੰਜਗਰਾਈਂ ਨੂੰ ਚੋਣ ਲੜਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਫਰੀਦਕੋਟ ਲੋਕ ਸਭਾ ਹਲਕੇ ਚ ਬਰਗਾੜੀ ਤੇ ਬਹਿਬਲ ਕਲਾਂ ਵਰਗੇ ਪਿੰਡ ਪੈਂਦੇ ਹਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀ ਹੋਈਆਂ ਅਤੇ ਬਾਦਲ ਸਰਕਾਰ ਵੇਲੇ ਹੀ ਪੁਲਿਸ ਗੋਲੀ ਤੇ ਲਾਠੀਚਾਰਜ ਵੀ ਹੋਇਆ ਸੀ