• Home
  • “ਆਪ”ਵਿਧਾਇਕਾਂ ਦੀ ਕੁਰਸੀਆਂ ਦੀ ਲੜਾਈ ਨੂੰ ਟਾਲਣ ਲਈ, ਸਪੀਕਰ ਨੇ ਦਿੱਤਾ ਦਖਲ-ਬਾਗੀ ਧੜੇ ਨੂੰ ਇਕੱਠੀਆਂ ਸੀਟਾਂ ਅਲਾਟ ਕੀਤੀਆਂ

“ਆਪ”ਵਿਧਾਇਕਾਂ ਦੀ ਕੁਰਸੀਆਂ ਦੀ ਲੜਾਈ ਨੂੰ ਟਾਲਣ ਲਈ, ਸਪੀਕਰ ਨੇ ਦਿੱਤਾ ਦਖਲ-ਬਾਗੀ ਧੜੇ ਨੂੰ ਇਕੱਠੀਆਂ ਸੀਟਾਂ ਅਲਾਟ ਕੀਤੀਆਂ

ਚੰਡੀਗੜ੍ਹ ,(ਖਬਰ ਵਾਲੇ ਬਿਊਰੋ)- ਪੰਜਾਬ ਵਿਧਾਨ ਸਭਾ ਚ ਆਮ ਆਦਮੀ ਪਾਰਟੀ ਦੇ ਦੋ ਧੜਿਆਂ ਚ ਕੁਰਸੀਆਂ ਨੂੰ ਲੈ ਕੇ ਅੱਜ ਸਾਰੀ ਦਿਹਾੜੀ ਚੱਲੀ ਅੰਦਰੂਨੀ ਲੜਾਈ ਤੋਂ ਬਾਅਦ  ਬਾਗੀ ਧੜੇ ਦੇ ਮੁਖੀ ਸੁਖਪਾਲ ਸਿੰਘ ਖਹਿਰਾ ,ਤੇ ਕੰਵਰ ਸੰਧੂ ਦੀ ਅਗਵਾਈ ਵਿੱਚ ਅੱਠ ਵਿਧਾਇਕਾਂ ਦਾ ਵਫਦ ਵਿਧਾਨ ਸਭਾ ਦੇ ਸਪੀਕਰ ਕੇ ਪੀ ਸਿੰਘ ਰਾਣਾ ਨੂੰ ਮਿਲਿਆ  ।

ਵਿਧਾਨ ਸਭਾ ਸਪੀਕਰ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ ਸੁਖਪਾਲ ਸਿੰਘ ਖਹਿਰਾ ਦੀ ਬੇਨਤੀ ਤੇ ਆਪ ਦੇ ਬਾਗੀ ਅੱਠ ਵਿਧਾਇਕਾਂ ਨੂੰ ਵਿਰੋਧੀ ਧਿਰ ਦੇ ਵਿਧਾਇਕਾਂ ਵਾਲੇ ਪਾਸੇ ਮਗਰਲੇ ਚਾਰ ਬੈਂਚ (ਸੀਟਾਂ) ਅਲਾਟ ਕਰ ਕਰ ਦਿੱਤੇ ਹਨ ।

ਸਪੀਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਵਿਧਾਇਕ ਨੂੰ ਸੀਟ ਕਿੱਥੇ ਦੇਣੀ ਹੈ ,ਉਸ ਬਾਰੇ  ਸਬੰਧਿਤ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਨੇ ਹੀ ਫ਼ੈਸਲਾ ਕਰਨਾ ਹੁੰਦਾ ਹੈ ।ਉਨ੍ਹਾਂ ਕਿਹਾ ਕਿ ਇਸ ਮਾਮਲੇ ਚ ਵਿਧਾਨ ਸਭਾ ਦੇ ਪਵਿੱਤਰ ਸਦਨ ਦੀ ਮਰਿਆਦਾ ਨੂੰ ਧਿਆਨ ਚ ਰੱਖਦਿਆਂ ,ਸੀਟਾਂ  ਨੂੰ ਲੈ ਕੇ ਪੈਦਾ ਹੋਏ ਟਕਰਾਅ ਨੂੰ ਟਾਲਣ ਲਈ ਉਨ੍ਹਾਂ ਨੂੰ ਦਖਲ ਦੇਣਾ ਪਿਆ ।