• Home
  • ਚਾਰ ਹਫਤਿਆਂ ਬਾਅਦ ਵੀ ਧੜੱਲੇ ਨਾਲ ਚੱਲ ਰਹੀ ਹੈ ਫ਼ਿਲਮ ‘ਉੜੀ’

ਚਾਰ ਹਫਤਿਆਂ ਬਾਅਦ ਵੀ ਧੜੱਲੇ ਨਾਲ ਚੱਲ ਰਹੀ ਹੈ ਫ਼ਿਲਮ ‘ਉੜੀ’

ਮੁੰਬਈ : ਅਕਸਰ ਕਿਹਾ ਜਾਂਦਾ ਹੈ ਕਿ ਲੋਕਾਂ ਅੰਦਰ ਰੁਮਾਂਟਿਕ ਫਿਲਮਾਂ ਦਾ ਜ਼ਿਆਦਾ ਕਰੇਜ਼ ਹੁੰਦਾ ਹੈ ਪਰ ਅਜਿਹਾ ਨਹੀਂ ਹੈ। ਅੱਜ ਵੀ ਭਾਰਤ ਦੇ ਲੋਕ ਅਜਿਹੀਆਂ ਫਿਲਮਾਂ ਨੂੰ ਬਹੁਤ ਮਾਣ ਦਿੰਦੇ ਹਨ ਜਿਹੜੀਆਂ ਦੇਸ਼ ਭਗਤੀ ਜਾਂ ਸੂਰਮਗਤੀ ਨਾਲ ਭਰਪੂਰ ਹੁੰਦੀਆਂ ਹਨ। ਇਸੇ ਲਈ ਸਰਜੀਕਲ ਸਟਰਾਇਕ 'ਤੇ ਬਣੀ ਫਿਲਮ 'ਉੜੀ' ਚਾਰ ਹਫ਼ਤਿਆਂ ਤੋਂ ਬਾਅਦ ਵੀ ਚੱਲ ਰਹੀ ਹੈ। ਚਾਰ ਹਫਤਿਆਂ ਬਾਅਦ ਵੀ ਉਸ ਦੀ ਕਮਾਈ ਚੰਗੀ ਹੋ ਰਹੀ ਹੈ। ਕਮਾਈ ਦੇ ਮਾਮਲੇ 'ਚ ਉੜੀ ਨੇ 'ਬਾਹੂਬਲੀ-2' ਦਾ ਰਿਕਾਰਡ ਤੋੜਦੀ ਨਜ਼ਰ ਆ ਰਹੀ ਹੈ ਕਿਉਂਕਿ ਬਾਹੂਬਲੀ ਨੇ ਹਫ਼ਤੇ ਦੇ ਚੌਥੇ ਐਤਵਾਰ ਨੂੰ 6 ਕਰੋੜ ਰੁਪਏ ਕਮਾਏ ਸਨ ਜਦਕਿ ਉੜੀ ਨੇ ਚੌਥੇ ਹਫ਼ਤੇ ਦੇ ਐਤਵਾਰ ਨੂੰ 7.80 ਕਰੋੜ ਰੁਪਏ ਕਮਾਏ ਹਨ।ਉੜੀ ਦੀ ਸਿਰਫ਼ ਐਤਵਾਰ ਨੂੰ ਹੀ ਜ਼ਿਆਦਾ ਕਮਾਈ ਨਹੀਂ ਹੋਈ ਸਗੋਂ ਪੂਰਾ ਹਫ਼ਤਾ ਉਸ ਨੇ ਧੜੱਲੇ ਨਾਲ ਕਮਾਈ ਕੀਤੀ ਹੈ। ਇਸ ਤੋਂ ਬਾਅਦ ਦੀ ਜੇ ਗੱਲ ਕਰੀਏ ਤਾਂ ਉਹ ਅਜੇ ਵੀ ਦੇਸ਼ ਭਰ 'ਚ ਕਾਫ਼ੀ ਸਕਰੀਨਜ਼ ਮੱਲੀ ਬੈਠੀ ਹੈ ਤੇ ਆਸ ਇਹ ਕੀਤੀ ਜਾ ਰਹੀ ਹੈ ਕਿ ਅਗਲੇ ਹਫ਼ਤੇ ਵੀ ਇਹ ਚੰਗੀ ਕਮਾਈ ਕਰੇਗੀ।ਜੇਕਰ ਭਾਰਤ ਦੀਆਂ ਆਧੁਨਿਕ ਫਿਲਮਾਂ ਦੀ ਗੱਲ ਕਰੀਏ ਤਾਂ ਹਰੇਕ ਫਿਲਮ ਪਹਿਲੇ ਹਫ਼ਤੇ ਤਾਂ ਚੰਗਾ ਬਿਜਨਿਸ ਕਰਦੀਆਂ ਹਨ ਪਰ ਫਿਰ ਸਕਰੀਨਜ਼ ਛੱਡਣ ਲੱਗ ਜਾਂਦੀਆਂ ਹਨ ਪਰ ਉੜੀ ਨੇ ਇਸ ਪੱਖ ਤੋਂ ਬਾਜ਼ੀ ਮਾਰ ਦਿੱਤੀ ਹੈ।