• Home
  • ਸਵੱਛਤਾ ਸਰਵੇਖਣ: ਜ਼ਿਲਾ ਬਠਿੰਡਾ ਨੇ ਸੂਬੇ ਵਿਚੋਂ ਕੀਤਾ ਪਹਿਲਾ ਸਥਾਨ, ਸਮੁੱਚੇ ਭਾਰਤ ਵਿੱਚੋਂ 31ਵੇਂ ਸਥਾਨ ‘ਤੇ

ਸਵੱਛਤਾ ਸਰਵੇਖਣ: ਜ਼ਿਲਾ ਬਠਿੰਡਾ ਨੇ ਸੂਬੇ ਵਿਚੋਂ ਕੀਤਾ ਪਹਿਲਾ ਸਥਾਨ, ਸਮੁੱਚੇ ਭਾਰਤ ਵਿੱਚੋਂ 31ਵੇਂ ਸਥਾਨ ‘ਤੇ

ਬਠਿੰਡਾ, : ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪ੍ਰਨੀਤ ਨੇ ਅੱਜ ਬਠਿੰਡਾ ਸ਼ਹਿਰ ਵਾਸੀਆਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਨਗਰ ਨਿਗਮ ਬਠਿੰਡਾ ਅਤੇ ਸ਼ਹਿਰ ਦੇ ਵਸ਼ਿੰਦਿਆਂ ਨੇ ਰਲ-ਮਿਲ ਕੇ ਸਵੱਛਤਾ ਸਰਵੇਖਣ ਤਹਿਤ ਜ਼ਿਲਾ ਬਠਿੰਡਾ ਨੂੰ ਸਾਫ਼ ਸੁਥਰਾ ਰੱਖਣ ਲਈ ਸੂਬੇ ਵਿਚੋਂ ਪਹਿਲਾ ਸਥਾਨ ਅਤੇ ਪੂਰੇ ਭਾਰਤ ਵਿਚੋਂ 31ਵਾਂ ਸਥਾਨ ਹਾਸਲ ਕੀਤਾ ਹੈ। ਮੇਅਰ ਸ਼੍ਰੀ ਬਲਵੰਤ ਰਾਏ ਨਾਥ ਨੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਸਫ਼ਾਈ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜ਼ਿਲਾ ਬਠਿੰਡਾ ਨੂੰ ਸਾਫ਼ ਸੁਥਰਾ ਰੱਖਣ ਲਈ ਸਫ਼ਾਈ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਵਿਸ਼ੇਸ਼ ਯੋਗਦਾਨ ਹੈ।   ਉਨਾਂ ਕਿਹਾ ਕਿ ਇਸ ਸਰਵੇਂ ਵਿਚ 4237 ਸ਼ਹਿਰ ਵਲੋਂ ਹਿੱਸਾ ਲਿਆ ਗਿਆ ਸੀ। ਸਵੱਛ ਸਰਵੇਖਣ 2018 ਦੌਰਾਨ ਬਠਿੰਡਾ ਸ਼ਹਿਰ ਨੂੰ ਸੂਬੇ ਵਿਚ ਪਹਿਲਾ ਸਥਾਨ ਅਤੇ ਸਮੁੱਚੇ ਪਾਰਤ ਵਿਚ 104ਵਾਂ ਸਥਾਨ ਪ੍ਰਾਪਤ ਹੋਇਆ ਸੀ। ਇਸ ਤਰਾਂ ਇਸ ਵਾਰ ਬਠਿੰਡਾ ਸ਼ਹਿਰ ਨੇ ਕੁੱਲ 73 ਸਥਾਨਾਂ ਦੀ ਛਲਾਂਗ ਲਗਾਈ ਹੈ। 4 ਜਨਵਰੀ 2019 ਤੋਂ ਸ਼ੁਰੂ ਹੋ ਕੇ 28 ਦਿਨਾਂ ਵਿਚ ਇਹ ਸਰਵੇਖਣ ਸਾਰੇ ਹਿੰਦੂਸਤਾਨ ਵਿਚ ਕੀਤਾ ਗਿਆ ਸੀ। ਇਸ ਸਰਵੇਖਣ ਦੌਰਾਨ ਸਾਰੀ ਰਿਪੋਰਟਿੰਗ ਆਨਲਾਈਨ ਕੀਤੀ ਗਈ ਸੀ।  ਇਸ ਸਰਵੇ ਵਿਚ ਕੁੱਲ ਨੰਬਰ 5000 ਸਨ। ਜਿਸ ਵਿਚ 1250 ਨੰਬਰ ਯੂ.ਐਲ.ਬੀ. ਡਾਕੂਮੈਨਟੇਸ਼ਨ ਦੇ 1250 ਨੰਬਰ ਫੀਲਡ ਸਰਵੇਂ, 1250 ਨੰਬਰ ਸੀਟੀਜ਼ਨ ਫ਼ੀਡ ਬੈਕ ਅਤੇ 1250 ਨੰਬਰ ਸਰਟੀਫ਼ਿਕੇਸ਼ਨ (ਓ.ਡੀ.ਐਫ਼ ਰੇਟਿੰਗ) ਦੇ ਸੀ। ਬਠਿੰਡਾ ਸ਼ਹਿਰ ਨੇ ਫ਼ੀਲਡ ਸਰਵੇਂ ਵਿਚੋਂ 1060/1250 ਸੀਟੀਜ਼ਨ ਫ਼ੀਡ ਬੈਕ ਵਿਚ 1025.48/1250 ਡਾਕੂਮੈਨਟੇਸ਼ਨ ਵਿਚ 934.7/1250 ਅਤੇ ਸਰਟੀਫ਼ਿਕੇਸ਼ਨ ਵਿਚ 500 ਨੰਬਰ ਪ੍ਰਾਪਤ ਕੀਤੇ। ਇਸ ਤਰਾਂ ਬਠਿੰਡਾ ਸ਼ਹਿਰ ਨੂੰ ਕੁੱਲ 3520.18 ਨੰਬਰ ਮਿਲੇ। ਸਵੱਛ ਸਰਵੇਖਣ 2019 ਸਰਵੇਂ ਵਿਚ ਕੁਲੈਕਸ਼ਨ ਐਂਡ ਟਰਾਂਸਪੋਰੇਸ਼ਨ ਪ੍ਰੋਸੈਸ਼ਿੰਗ ਐਂਡ ਡਿਸਪੋਜ਼ਲ ਸਸਟੇਨਏਵਲ ਸੈਨੀਟੇਸ਼ਨ, ਆਈ.ਈ.ਸੀ. ਅਤੇ ਬੀਹੇਵੀਅਰ ਚੇਂਜ਼ ਕਪੈਸਟੀ ਬਿਲਡਿੰਗ ਬਾਏ ਲਾਅ, ਇਨੋਵੇਸ਼ਨ ਐਂਡ ਬੈਸਟ ਪ੍ਰਰੈਕਟਿਸ ਦੇ ਨਾਲ ਸਬੰਧਤ ਜਾਣਕਾਰੀ ਯੂ.ਐਲ.ਬੀ. (ਅਰਬਨ ਲੋਕਲ ਬਾਡੀਜ਼) ਤੋਂ ਲਈ ਅਤੇ ਜਿਸ ਅਨੁਸਾਰ ਫ਼ੀਲਡ ਵਿਚ ਜਾ ਕੇ ਵੈਰੀਫਾਈ ਕੀਤਾ ਗਿਆ। ਉਨਾਂ ਸ਼ਹਿਰ ਵਾਸੀਆਂ ਤੋਂ ਉਮੀਦ ਰੱਖਦਿਆਂ ਕਿਹਾ ਕਿ ਭਵਿੱਖ ਵਿਚ ਵੀ ਉਹ ਇਸੇ ਤਰਾਂ ਹੀ ਜ਼ਿਲਾ ਬਠਿੰਡਾ ਨੂੰ ਸਾਫ਼ ਸੁਥਰਾ ਰੱਖਣ ਲਈ ਸਹਿਯੋਗ ਦੇਣਗੇ ਤਾਂ ਜੋ ਸ਼ਹਿਰ ਨੂੰ ਗੰਦਗੀ ਰਹਿਤ ਬਣਾਇਆ ਜਾ ਸਕੇ।