• Home
  • ਮਾਮਲਾ ਐਸਪੀਓ ਦੇ ਹਥਿਆਰ ਲੈ ਕੇ ਭੱਜਣ ਦਾ-ਜੰਮੂ-ਕਸ਼ਮੀਰ ਪੁਲਿਸ ਵਲੋਂ ਐਸਆਈਟੀ ਦਾ ਗਠਨ

ਮਾਮਲਾ ਐਸਪੀਓ ਦੇ ਹਥਿਆਰ ਲੈ ਕੇ ਭੱਜਣ ਦਾ-ਜੰਮੂ-ਕਸ਼ਮੀਰ ਪੁਲਿਸ ਵਲੋਂ ਐਸਆਈਟੀ ਦਾ ਗਠਨ

ਜੰਮੂ, (ਖ਼ਬਰ ਵਾਲੇ ਬਿਊਰੋ): ਜੰਮੂ ਅਤੇ ਕਸ਼ਮੀਰ ਪੁਲਿਸ ਨੇ ਸ਼੍ਰੀਨਗਰ ਵਿਚ ਪੀਡੀਪੀ ਵਿਧਾਇਕ ਦੇ ਸਰਕਾਰੀ ਨਿਵਾਸ ਤੋਂ ਹਥਿਆਰਾਂ ਦੀ ਲੁੱਟ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਦਾ ਗਠਨ ਕੀਤਾ ਹੈ।
ਐਸਪੀਓ ਬਸ਼ੀਰ ਨੇ ਪਿਛਲੇ ਹਫਤੇ ਪੀਡੀਪੀ ਵਿਧਾਇਕ ਦੇ ਘਰੋਂ ਸੱਤ ਰਾਈਫਲਾਂ ਅਤੇ ਇਕ ਪਿਸਤੌਲ ਚੋਰੀ ਕਰ ਲਿਆ ਸੀ ਤੇ ਉਹ ਅਗਿਆਤਵਾਸ ਹੋ ਗਿਆ ਸੀ।
ਇਸ ਤੋਂ ਬਾਅਦ ਐੱਸ ਪੀ ਓ ਆਦਿਲ ਬਸ਼ੀਰ ਸ਼ੇਖ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਸਨ ਜਿਨਾਂ 'ਚ ਉਹ ਅੱਤਵਾਦੀਆਂ ਨਾਲ ਖੜਾ ਦਿਖਾਈ ਦਿੰਦਾ ਸੀ। ਇਸ ਤੋਂ ਬਾਅਦ ਪੁਲਿਸ ਨੂੰ ਭਾਜੜ ਪੈ ਗਈ ਤੇ ਹੁਣ ਸਾਰੀ ਘਟਨਾ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਗਿਆ ਹੈ।