• Home
  • ਦੋ ਪਹੀਆ ਵਾਹਨ ਚਾਲਕਾਂ ਦੇ ਮੂੰਹ ਢਕਣ ’ਤੇ ਪਾਬੰਦੀ

ਦੋ ਪਹੀਆ ਵਾਹਨ ਚਾਲਕਾਂ ਦੇ ਮੂੰਹ ਢਕਣ ’ਤੇ ਪਾਬੰਦੀ

ਨਵਾਂਸ਼ਹਿਰ, -
ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਨੇ ਜ਼ਿਲ੍ਹੇ ਵਿੱਚ ਦੋ ਪਹੀਆ ਵਾਹਨ ਸਵਾਰਾਂ ਦੇ ਡਰਾਇਵਿੰਗ ਕਰਨ ਸਮੇਂ ਮੂੰਹ ’ਤੇ ਰੁਮਾਲ ਬੰਨ੍ਹਣ ਜਾਂ ਕਿਸੇ ਹੋਰ ਕੱਪੜੇ ਨਾਲ ਢਕਣ ’ਤੇ ਦਫ਼ਾ 144 ਤਹਿਤ ਪਾਬੰਦੀ ਲਾ ਦਿੱਤੀ ਹੈ।
   ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਮੂੰਹ ਢਕਣ ਦੀ ਆੜ੍ਹ ਵਿੱਚ ਸ਼ਰਾਰਤੀ/ਲੁਟੇਰਾ ਕਿਸਮ ਦੇ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਅਪਰਾਧਕ ਵਾਰਦਾਤਾਂ ਨੂੰ ਠੱਲ੍ਹ ਪਾਉਣ ਅਤੇ ਉਨ੍ਹਾਂ ਦੀ ਪਹਿਚਾਣ ਨੂੰ ਮੁੱਖ ਰੱਖਦਿਆਂ ਇਹ ਰੋਕ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀ ਹਦੂਦ ਅੰਦਰ ਕੋਈ ਵੀ ਦੋਪਹੀਆ ਵਾਹਨ ਚਾਲਕ (ਮਰਦ ਜਾਂ ਔਰਤ) ਜੇਕਰ ਡਰਾਇਵਿੰਗ ਕਰਦੇ ਸਮੇਂ ਮੂੰਹ ਢਕਿਆ ਪਾਇਆ ਗਿਆ ਤਾਂ ਪੁਲੀਸ ਅਤੇ ਜ਼ਿਲ੍ਹਾ ਟ੍ਰਾਂਸਪੋਰਟ ਅਫ਼ਸਰ ਵੱਲੋਂ ਉਸ ਖਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਪਾਬੰਦੀ ਦੇ ਹੁਕਮ 27 ਨਵੰਬਰ 2018 ਤੋ 26 ਜਨਵਰੀ 2019 ਤੱਕ ਲਾਗੂ ਰਹਿਣਗੇ।