• Home
  • ਸਾਂਝਾ ਮੰਚ ਮੁਲਾਜ਼ਮ ਯੂਨੀਅਨ ਉਤਰੀ ਸਰਕਾਰ ਵਿਰੁਧ ਸੜਕਾਂ ‘ਤੇ

ਸਾਂਝਾ ਮੰਚ ਮੁਲਾਜ਼ਮ ਯੂਨੀਅਨ ਉਤਰੀ ਸਰਕਾਰ ਵਿਰੁਧ ਸੜਕਾਂ ‘ਤੇ

ਚੰਡੀਗੜ, (ਖ਼ਬਰ ਵਾਲੇ ਬਿਊਰੋ):ਅੱਜ ਸਾਂਝਾ ਮੰਚ ਮੁਲਾਜ਼ਮ ਯੂਨੀਅਨ ਦੇ ਮੁਲਾਜ਼ਮਾਂ ਨੇ ਸਰਕਾਰ ਵਿਰੁਧ 17 ਸੈਕਟਰ ਵਿਖੇ ਰੋਸ ਧਰਨਾ ਦਿੱਤਾ। ਸੂਬੇ ਦੇ ਕੋਨੇ-ਕੋਨੇ 'ਚੋਂ ਪਹੁੰਚੇ ਮੁਲਾਜ਼ਮਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅਗਰ ਉਨਾਂ ਦੀਆਂ ਮੰਗਾਂ ਵਲ ਕੋਈ ਗੌਰ ਨਾ ਕੀਤੀ ਤਾਂ ਉਹ ਆਉਣ ਵਾਲੇ ਦਿਨਾਂ ਵਿਚ ਸੂਬੇ ਭਰ 'ਚ ਪ੍ਰਦਰਸ਼ਨ ਕਰਨਗੇ।

ਇਸ ਸਮੇਂ ਧਰਨੇ 'ਚ ਸ਼ਾਮਲ ਆਗੂਆਂ ਨੇ ਕਿਹਾ ਕਿ ਉਨਾਂ ਦੀਆਂ ਮੰਗਾਂ ਜਿਵੇਂ 7ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ, ਹਰ ਮੁਲਾਜ਼ਮ ਨੂੰ ਡੀਏ ਦੇਣਾ, ਪੈਨਸ਼ਨ ਨੂੰ ਮੁੜ ਬਹਾਲ ਕਰਨਾ, 2003 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਰੈਗੂਲਰ ਗਰੇਡ ਦੇਣਾ ਆਦਿ ਕਾਫ਼ੀ ਸਮੇਂ ਤੋਂ ਲਟਕ ਰਹੀਆਂ ਹਨ। ਉਨਾਂ ਕਿਹਾ ਕਿ ਵਾਰ ਵਾਰ ਸਰਕਾਰ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਉਸ ਦੇ ਕੰਨ 'ਤੇ ਜੂੰ ਨਹੀਂ ਸਰਕੀ ਇਸ ਲਈ ਅੱਜ ਮਜਬੂਰਨ ਸਰਕਾਰ ਨੂੰ ਜਗਾਉਣ ਲਈ ਇਸ ਧਰਨੇ ਦਾ ਆਯੋਜਨ ਕੀਤਾ ਗਿਆ ਹੈ।