• Home
  • ਅੱਜ ਸਰਜੀਕਲ ਸਟਰਾਇਲ ਦੀ ਦੂਜੀ ਵਰੇਗੰਢ-ਦੇਸ਼ ਮਨਾ ਰਿਹੈ ਬਹਾਦਰੀ ਦਿਵਸ

ਅੱਜ ਸਰਜੀਕਲ ਸਟਰਾਇਲ ਦੀ ਦੂਜੀ ਵਰੇਗੰਢ-ਦੇਸ਼ ਮਨਾ ਰਿਹੈ ਬਹਾਦਰੀ ਦਿਵਸ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): 29 ਸਤੰਬਰ, 2016 ਨੂੰ ਭਾਰਤੀ ਫੌਜ ਨੇ ਪਾਕਿ ਅਧਿਕਾਰ ਵਾਲੇ ਕਸ਼ਮੀਰ 'ਚ ਵੜ ਕੇ ਅੱਤਵਾਦੀਆਂ 'ਤੇ ਅਜਿਹਾ ਧਾਵਾ ਬੋਲਿਆ ਕਿ ਪੂਰੀ ਦੁਨੀਆਂ ਦੇ ਕੰਨ ਖੜੇ ਹੋ ਗਏ ਸਨ। ਫੌਜ ਨੇ ਇਸ ਆਪਰੇਸ਼ਨ ਨੂੰ ਸਰਜੀਕਲ ਸਟਰਾਇਕ ਦਾ ਨਾਂ ਦਿੱਤਾ ਸੀ। ਇਸ ਸਰਜੀਕਲ ਸਟਰਾਇਕ ਦੀ ਅੱਜ ਦੂਜੀ ਵਰੇਗੰਢ ਹੈ ਤੇ ਦੇਸ਼ ਇਸ ਦਿਨ ਨੂੰ ਬਹਾਦਰੀ ਦਿਵਸ (ਪ੍ਰਾਕਰਮ ਦਿਵਸ) ਵਜੋਂ ਮਨਾ ਰਿਹਾ ਹੈ। ਇਸ ਸਮੇਂ ਦੇਸ਼ ਦੇ ਵੱਖ ਵੱਖ ਕੋਨਿਆਂ, ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ 'ਚ ਸਰਜੀਕਲ ਸਟਰਾਇਕ ਦੀ ਵਰੇਗੰਢ ਨੂੰ ਸਮਰਪਤ ਸਮਾਗਮ ਕਰਵਾਏ ਜਾ ਰਹੇ ਹਨ। ਕੇਂਦਰ ਸਰਕਾਰ ਵਲੋਂ ਦੇਸ਼ ਦੀਆਂ 51 ਥਾਵਾਂ 'ਤੇ ਵਰੇਗੰਢ ਨੂੰ ਸਮਰਪਤ ਪ੍ਰੋਗਰਾਮ ਉਲੀਕੇ ਗਏ ਹਨ।

ਵੱਖ ਵੱਖ ਥਾਵਾਂ 'ਤੇ ਪ੍ਰਧਾਨ ਮੰਤਰੀ ਸਮੇਤ ਕੇਂਦਰੀ ਮੰਤਰੀ ਇਨਾਂ ਸਮਾਗਮਾਂ 'ਚ ਸ਼ਮੂਲੀਅਤ ਕਰਨਗੇ। ਦੂਜੇ ਪਾਸੇ ਫ਼ੌਜ ਨੇ ਉਨਾਂ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ ਹੈ ਜਿਨਾਂ ਨਾਲ ਸਰਜੀਕਲ ਸਟਰਾਇਕ ਨੂੰ ਅੰਜ਼ਾਮ ਦਿੱਤਾ ਗਿਆ ਸੀ।