• Home
  • ਮੋਦੀ ਸਰਕਾਰ ਦਾ ਝਟਕਾ :-ਫਰਿੱਜ ,ਵਾਸ਼ਿੰਗ ਮਸ਼ੀਨ ਸਮੇਤ 19 ਵਸਤਾਂ ਕਿਹੜੀਆਂ ਹੋਣਗੀਆਂ ਕੱਲ੍ਹ ਤੋਂ ਮਹਿੰਗੀਆਂ:-ਪੜ੍ਹੋ ਲਿਸਟ

ਮੋਦੀ ਸਰਕਾਰ ਦਾ ਝਟਕਾ :-ਫਰਿੱਜ ,ਵਾਸ਼ਿੰਗ ਮਸ਼ੀਨ ਸਮੇਤ 19 ਵਸਤਾਂ ਕਿਹੜੀਆਂ ਹੋਣਗੀਆਂ ਕੱਲ੍ਹ ਤੋਂ ਮਹਿੰਗੀਆਂ:-ਪੜ੍ਹੋ ਲਿਸਟ

ਨਵੀਂ ਦਿੱਲੀ ,(ਖ਼ਬਰ ਵਾਲੇ ਬਿਊਰੋ )- ਤੇਲ ਦੀਆਂ ਦੇਸ਼ ਵਿੱਚ ਲਗਾਤਾਰ ਵਧ ਰਹੀਆਂ ਕੀਮਤਾਂ ਤੋਂ ਹਾਲ ਬੇਹਾਲ ਹੋਏ ਦੇਸ਼ ਦੇ ਆਮ ਲੋਕਾਂ ਤੇ ਕੇਂਦਰ ਸਰਕਾਰ ਨੇ ਇੱਕ ਹੋਰ ਨਵਾਂ ਬੋਝ ਪਾ ਦਿੱਤਾ ਹੈ ,ਜਿਸ ਤੋਂ ਬਾਅਦ ਲੋਕਾਂ ਚ ਹਾਹਾਕਾਰ ਮੱਚ ਗਈ ਹੈ ।
ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਨੇ ਅੱਜ ਦੇਸ਼ ਦੇ ਲੋਕਾਂ ਨੂੰ ਆਪਣਾ ਨਵਾਂ ਫ਼ਰਮਾਨ ਸੁਣਾਉਂਦਿਆਂ ਇਹ ਫ਼ੈਸਲਾ ਕੀਤਾ ਹੈ ਕਿ ਆਮ ਲੋਕਾਂ ਦੇ ਘਰਾਂ ਚ ਵਰਤੀਆਂ ਜਾਣ ਵਾਲੀਆਂ 19 ਆਈਟਮਾਂ ਤੇ ਢਾਈ ਤੋਂ ਦਸ ਫੀਸਦੀ ਤੱਕ ਕਸਟਮ ਡਿਊਟੀ ਕੱਲ੍ਹ ਤੋਂ ਵਧਾ ਕੇ ਦੇਸ਼ ਦੇ ਖ਼ਜ਼ਾਨੇ ਦੀ ਆਮਦਨ ਵਿੱਚ ਵਾਧਾ ਕੀਤਾ ਜਾਵੇਗਾ ।
ਜਿਨ੍ਹਾਂ ਚ ਫਰਿੱਜ ,ਏ ਸੀ ,ਵਾਸ਼ਿੰਗਮਸ਼ੀਨ ,ਟ੍ਰੈਵਲ ਬੈਗ ,ਸੂਟ ਕੇਸ ਤੋਂ ਇਲਾਵਾ ਵਿਦੇਸ਼ੀ ਗਹਿਣੇ ਅਤੇ ਹੀਰੇ- ਮੋਤੀਆਂ ਤੋਂ ਬਣੇ ਗਹਿਣੇ ,ਕਾਰਾਂ ਦੇ ਰੇਡੀਅਲ ਟਾਇਰ, ਵਿਦੇਸ਼ੀ ਕੰਪਨੀਆਂ ਦੀਆਂ ਜੁੱਤੀਆਂ, ਆਦਿ ਹਨ ।
ਪਾਠਕਾਂ ਨੂੰ ਦੱਸ ਦੇਈਏ ਕਿ ਕੱਲ੍ਹ ਤੋਂ  ਸਰਕਾਰ ਦੇ ਨਵੇਂ ਹੁਕਮਾਂ ਅਨੁਸਾਰ ਵਾਸ਼ਿੰਗ ਮਸ਼ੀਨ / ਰੈਫਰੀਜਰੇਟਰ ਤੇ ਬੇਸਿਕ ਕਸਟਮ ਡਿਊਟੀ 10% ਤੋਂ ਵਧਾ ਕੇ 20 % ਕਰ ਦਿੱਤੀ ਗਈ ਹੈ ,ਜਦ ਕਿ ਏ ਸੀ ਦੇ ਵਿੱਚ ਵੀ ਕਸਟਮ ਡਿਊਟੀ ਦਾ ਦਸ ਫੀਸਦੀ ਵਾਧਾ ਕੀਤਾ ਗਿਆ ਹੈ ।ਅੰਤਰਰਾਸ਼ਟਰੀ ਕੰਪਨੀਆਂ ਦੀਆਂ ਜੁੱਤੀਆਂ ਦੇ ਰੇਟਾਂ ਚ ਵੀ ਭਾਰੀ ਵਾਧਾ ਹੋਵੇਗਾ ਕਿਉਂਕਿ ਉਸ ਦੇ ਵਿੱਚ ਵੀ20 % ਤੋਂ ਵਧਾ ਕੇ 25 % ਕਰ ਦਿੱਤਾ ਗਿਆ ਹੈ ।

ਹੋਰ ਜਾਣਕਾਰੀ ਲਈ ਹੇਠਾਂ ਪੜ੍ਹੋ :-