• Home
  • ਹੇਮਕੁੰਟ ਸਾਹਿਬ ਦੇ ਕਪਾਟ 1ਜੂਨ ਨੂੰ ਖੁੱਲ੍ਹਣਗੇ :- ਭਾਰਤੀ ਫ਼ੌਜ ਦੀ 40 ਮੈਂਬਰੀ ਟੀਮ ਰਸਤਿਆਂ ਤੋਂ ਬਰਫ ਹਟਾਉਣ ਲਈ ਪੁੱਜੀ

ਹੇਮਕੁੰਟ ਸਾਹਿਬ ਦੇ ਕਪਾਟ 1ਜੂਨ ਨੂੰ ਖੁੱਲ੍ਹਣਗੇ :- ਭਾਰਤੀ ਫ਼ੌਜ ਦੀ 40 ਮੈਂਬਰੀ ਟੀਮ ਰਸਤਿਆਂ ਤੋਂ ਬਰਫ ਹਟਾਉਣ ਲਈ ਪੁੱਜੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 1 ਜੂਨ ਨੂੰ ਸੰਗਤਾਂ ਲਈ ਖੁੱਲ੍ਹਣਗੇ । ਇਹ ਜਾਣਕਾਰੀ ਦਿੰਦਿਆਂ ਗੁਰਦੁਆਰਾ ਗੋਬਿੰਦ ਧਾਮ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਐੱਨ ਪੀ ਐੱਸ ਬਿੰਦਰਾ ਦੇ ਸੁਚੱਜੇ ਪ੍ਰਬੰਧਾਂ ਹੇਠ ਦੇਸ਼ ਵਿਦੇਸ਼ੋਂ ਦਰਸ਼ਨ ਕਰਨ ਆ ਰਹੀ ਸੰਗਤ ਲਈ ਵੱਖ ਵੱਖ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ ।ਉਨ੍ਹਾਂ ਦੱਸਿਆ ਕਿ ਅੱਜ ਭਾਰਤੀ ਫੌਜ ਦੀ 418 ਇੰਜ: ਬਟਾਲੀਅਨ ਦੀ ਮੇਜਰ ਸੁਦਰਸ਼ਨ ਸਿੰਘ ਤੇ ਸੂਬੇਦਾਰ ਦਰਸ਼ਨ ਸਿੰਘ ਦੀ ਅਗਵਾਈ ਵਾਲੀ 4o ਨੌਜਵਾਨਾਂ ਦੀ ਵਿਸ਼ੇਸ਼ ਟੁਕੜੀ ਹਰ ਸਾਲ ਦੀ ਤਰ੍ਹਾਂ ਸੇਵਾ ਲਈ ਪੁੱਜ ਗਈ ਹੈ ।
ਭਾਈ ਸੇਵਾ ਸਿੰਘ ਨੇ ਦੱਸਿਆ ਕਿ ਭਾਰਤੀ ਫੌਜ ਦੇ ਨੌਜਵਾਨਾਂ ਦੇ ਨਾਲ ਸੇਵਾਦਾਰ ਵੀ ਹੋਣਗੇ ਜੋ ਕਿ ਜੋਸ਼ੀ ਮੱਠ ਤੋਂ ਲੈ ਕੇ ਗੋਬਿੰਦ ਧਾਮ ਨੂੰ ਜਾਣ ਵਾਲਾ ਹੇਮਕੁੰਟ ਸਾਹਿਬ ਦੇ ਰਸਤੇ ਤੋਂ ਬਰਫ ਹਟਾਓਣਗੇ।