• Home
  • ਕੈਪਟਨ ਤੇ ਬਾਦਲਾਂ ਵੱਲੋਂ ਪ੍ਰਦਰਸ਼ਨ ਦੇ ਐਲਾਨ ਤੋਂ ਬਾਅਦ ਬਰਗਾੜੀ ਧਰਨਾਕਾਰੀਆਂ ਨੇ ਵੀ 14 ਤਰੀਕ ਐਲਾਨੀ

ਕੈਪਟਨ ਤੇ ਬਾਦਲਾਂ ਵੱਲੋਂ ਪ੍ਰਦਰਸ਼ਨ ਦੇ ਐਲਾਨ ਤੋਂ ਬਾਅਦ ਬਰਗਾੜੀ ਧਰਨਾਕਾਰੀਆਂ ਨੇ ਵੀ 14 ਤਰੀਕ ਐਲਾਨੀ

ਫ਼ਰੀਦਕੋਟ, (ਖ਼ਬਰ ਵਾਲੇ ਬਿਊਰੋ): ਅਕਾਲੀ ਦਲ ਕੈਪਟਨ ਦੇ ਹਲਕੇ ਪਟਿਆਲਾ ਵਿਖੇ ਅਤੇ ਕਾਂਗਰਸ ਵਲੋਂ ਬਾਦਲਾਂ ਦੇ ਗੜ ਲੰਬੀ 'ਚ 7 ਅਕਤੂਬਰ ਨੂੰ ਰੈਲੀਆਂ ਕਰਨ ਦੇ ਐਲਾਨ ਪਿਛੋਂ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ 1 ਜੂਨ ਤੋਂ ਬਰਗਾੜੀ ਵਿਖੇ ਧਰਨਾਕਾਰੀਆਂ ਦੀ ਅਗਵਾਈ ਕਰ ਰਹੇ ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਨੇ 14 ਅਕਤੂਬਰ ਨੂੰ ਸ਼ਹੀਦੀ ਦਿਹਾੜਾ ਮਨਾਉਣ ਦਾ ਐਲਾਨ ਕਰ ਦਿੱਤਾ ਹੈ।

ਇਨਸਾਫ਼ ਮੋਰਚੇ ਦੀ ਅਗਵਾਈ ਕਰ ਰਹੇ ਜਥੇਦਾਰ ਧਿਆਨ ਸਿੰਘ ਮੰਡ ਵਲੋਂ ਪੰਥਕ ਆਗੂਆਂ ਦੀ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਦਾ 14 ਅਕਤੂਬਰ ਨੂੰ ਸ਼ਹੀਦੀ ਦਿਹਾੜਾ ਮਨਾਉਣ ਸਬੰਧੀ 2 ਅਕਤੂਬਰ ਨੂੰ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਬਰਗਾੜੀ ਦੀ ਦਾਣਾ ਮੰਡੀ ਵਿਖੇ ਮੀਟਿੰਗ ਸੱਦ ਲਈ ਗਈ ਹੈ। ਸੱਦਾ ਪੱਤਰ ਉਨਾਂ ਸਾਰੀਆਂ ਸਿੱਖ ਜਥੇਬੰਦੀਆਂ, ਪੰਥਕ ਧਿਰਾਂ, ਸੰਪਰਦਾਵਾਂ ਇਸ ਮੀਟਿੰਗ 'ਚ ਪਹੁੰਚਣ ਦੀ ਅਪੀਲ ਕੀਤੀ ਹੈ।