• Home
  • ਕਰਜਾ ਕੁਰਕੀ ਮੁਆਫ ਕਰਕੇ ਕੈਪਟਨ ਸਰਕਾਰ ਨੇ ਰਚਿਆ ਇਤਿਹਾਸ-ਪਰਨੀਤ ਕੌਰ

ਕਰਜਾ ਕੁਰਕੀ ਮੁਆਫ ਕਰਕੇ ਕੈਪਟਨ ਸਰਕਾਰ ਨੇ ਰਚਿਆ ਇਤਿਹਾਸ-ਪਰਨੀਤ ਕੌਰ

ਪਟਿਆਲਾ, - ਲੋਕ ਸਭਾ ਪਟਿਆਲਾ ਹਲਕਾ ਤੋਂ ਕਾਂਗਰਸ ਆਈ ਦੀ ਉਮੀਦਵਾਰ ਪਰਨੀਤ ਕੌਰ ਨੇ ਅੱਜ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਪਟਿਆਲਾ ਹਲਕੇ ਦੇ ਪਿੰਡਾਂ ਹਰਦਾਸਪੁਰ, ਚਲੈਲਾ, ਆਲੋਵਾਲ ਅਤੇ ਕਨਸੂਆ ਕਲਾਂ ਵਿਖੇ ਭਰਵੀਂਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੀ ਮਾੜੀ ਹਾਲਤ ਨੂੰ ਸਮਝਦੇ ਹੋਏ ਅਤੇ ਉਹਨਾਂ ਨੂੰ ਕਰਜੇ ਦੇ ਜਾਲ ਵਿਚੋਂ ਕੱਢਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜਾ ਮੁਆਫ ਕਰਕੇ ਇਤਿਹਾਸ ਰੱਚਿਆ ਹੈ। ਜਿਸ ਨਾਲ ਕਿਸਾਨਾਂ ਦੀਆਂ ਜਮੀਨਾਂ ਦੀ ਕੁਰਕੀ ਹੋਣ ਤੋਂ ਬਚੀ ਹੈ ਅਤੇ ਉਹਨਾਂ ਦੇ ਘਰਾਂ ਵਿੱਚ ਖੁਸ਼ੀਆਂ ਤੇ ਰੋਣਕਾਂ ਮੁੜ ਤੋਂ ਪਰਤ ਆਈਆ ਹਨ। ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹ ਕਿ ਉਹਨਾਂ ਨੇ ਹਲਕੇ ਦੇ ਵਿਕਾਸ ਲਈ ਪਹਿਲ ਦੇ ਅਧਾਰ ਤੇ ਲਿੰਕ ਸੜਕਾਂ ਦੇ ਨਿਰਮਾਣ ਲਈ 16 ਕਰੋੜ ਰੁਪਏ ਅਤੇ ਪਿੰਡਾਂ ਦੇ ਟੋਬਿਆਂ ਲਈ ਸਾਫ ਸਫਾਈ ਲਈ 50 ਲੱਖ ਰੁਪਏ ਜਾਰੀ ਕਰਵਾਏ ਤਾਂ ਜੋ ਪਿੰਡਾਂ ਦਾ ਵਾਤਾਵਰਣ ਖੁਸ਼ਹਾਲ ਰਹਿ ਸਕੇ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਤੇ ਹਮਲਾ ਬੋਲਦਿਆਂ ਕਿਹਾ ਕਿ ਕਿਸੇ ਨੂੰ ਵੀ ਪ੍ਰਧਾਨ ਮੰਤਰੀ ਮੋਦੀ ਦੇ ਜੁਮਲਿਆਂ ਅਤੇ ਫਿਰਕਾਪ੍ਰਸਤ ਚਾਲਾਂ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ। ਕਿੳਂੁਕਿ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਮੋਦੀ ਸਰਕਾਰ ਸਿਰਫ ਕੁਝ ਦਿਨਾਂ ਦੀ ਮਹਿਮਾਨ ਰਹਿ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਹਾਦਰ ਖਾਨ ਪੀ.ਏ, ਰਘਵੀਰ ਸਿੰਘ ਰੋਡਾ ਸਰਪੰਚ, ਰਣਧੀਰ ਸਿੰਘ ਖਲੀਫੇਵਾਲਾ, ਹੁਸ਼ਿਆਰ ਸਿੰਘ ਕੈਦੋਂਪੁਰ, ਸ਼ੇਰ ਸਿੰਘ ਲੋਟ, ਲਖਵਿੰਦਰ ਲੱਖਾ, ਰਾਜਬੀਰ ਰਵੀ, ਰੋਮੀ ਸਿੰਬੜੋਂ, ਹਰਬੀਰ ਢੀਡਸਾ, ਕੇਵਲ ਸਿੰਘ, ਨਾਹਰ ਸਿੰਘ ਮਾਨ, ਸੁਖਵਿੰਦਰ ਸਿੰਘ, ਗੁਰਧਿਆਨ ਸਿੰਘ, ਹਰਚੰਦ ਸਿੰਘ, ਮਨਦੀਪ ਕੌਰ ਐਡਵੋਕੇਟ, ਸਪਿੰਦਰ ਸਿੰਘ, ਪਰਮੋਦ ਭਰਦਵਾਜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਚ, ਸਰਪੰਚ ਅਤੇ ਇਲਾਕ ਨਿਵਾਸੀ ਹਾਜ਼ਰ ਸਨ।