• Home
  • ਖੰਨਾ ਪੁਲਿਸ ਵਲੋਂ ਜਲੰਧਰ ਚਰਚ ਦੇ ਪੁਜਾਰੀ ਤੋਂ ਕੀਤੀ ਕਰੋੜਾਂ ਦੀ ਲੁੱਟ ਪੰਜਾਬ ਪੁਲਿਸ ਲਈ ਸ਼ਰਮ ਦੀ ਗੱਲ: ਖਹਿਰਾ

ਖੰਨਾ ਪੁਲਿਸ ਵਲੋਂ ਜਲੰਧਰ ਚਰਚ ਦੇ ਪੁਜਾਰੀ ਤੋਂ ਕੀਤੀ ਕਰੋੜਾਂ ਦੀ ਲੁੱਟ ਪੰਜਾਬ ਪੁਲਿਸ ਲਈ ਸ਼ਰਮ ਦੀ ਗੱਲ: ਖਹਿਰਾ

ਚੰਡੀਗੜ੍ਹ, ਅਪ੍ਰੈਲ 6- ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਖੰਨਾ ਪੁਲਿਸ ਵਲੋਂ ਜਲੰਧਰ ਚਰਚ ਦੇ ਇਕ ਪੁਜਾਰੀ ਦੇ ਘਰੋਂ ਸੱਤ ਕਰੋੜ ਰੁਪਏ ਦੀ ਕੀਤੀ ਲੁੱਟ ਦੀ ਵਾਰਦਾਤ ਪੰਜਾਬ ਪੁਲਿਸ  ਲਈ ਸ਼ਰਮ ਦੀ ਗੱਲ ਹੈ ।ਪੁਲਿਸ ਵਲੋਂ ਜਬਤ ਕੀਤੀ 16.66 ਕਰੋੜ ਰੁਪਏ ਦੀ ਰਾਸ਼ੀ ਵਿੱਚੋ ਕੇਵਲ 9.65 ਕਰੋੜ ਦੀ ਰਿਕਵਰੀ ਹੀ ਦਿਖਾਈ ਗਈ ਸੀ ।

ਇਥੇ ਜਾਰੀ ਇਕ ਬਿਆਨ ਵਿਚ ਖਹਿਰਾ ਨੇ ਕਿਹਾ ਕਿ ਖੰਨਾ ਪੁਲਿਸ ਨੇ ਜਲੰਧਰ ਦੇ ਪੁਜਾਰੀ ਐਂਥੋਨੀ ਦੇ ਘਰ ਆਪਣੀ ਪਹੁੰਚ ਤੋਂ ਬਾਹਰ ਜਾਕੇ ਗੈਰ ਕਾਨੂੰਨੀ ਢੰਗ ਨਾਲ 'ਲੁੱਟ' ਕੀਤੀ ਜਿਸਦਾ ਖੰਨਾ ਪੁਲਿਸ ਠਾਣੇ ਵਿਚ ਰਿਕਾਰਡ ਵੀ ਨਹੀਂ ਰੱਖਿਆ ਗਿਆ । ਬਲਕਿ ਪੁਲਿਸ ਨੇ ਦਾਵਾ ਕੀਤਾ ਸੀ 9.66 ਕਰੋੜ ਦੀ ਰਕਮ ਜੀ ਟੀ ਰੋਡ ਦੋਰਾਹਾ ਤੋਂ ਹਾਸਲ ਕੀਤੀ ਗਈ । ਪੁਜਾਰੀ ਅਤੇ ਉਸ ਦੇ ਸਾਥੀਆਂ ਨੂੰ ਅਗਵਾ ਕਰਕੇ ਅੰਦਰੂਨੀ ਰਸਤੇ ਜਲੰਧਰ ਤੋਂ ਖੰਨਾ ਲਿਆਂਦਾ ਗਿਆ ਇਹ ਕਾਰਵਾਈ ਕਿਸੇ ਪੇਸ਼ਾਵਰ ਗੈਂਗ ਵਾਂਗ ਕੀਤੀ ਗਈ ।

ਖਹਿਰਾ ਨੇ ਕਿਹਾ ਕੇ ਇਕ ਹਫਤਾ ਬੀਤ ਜਾਣ ਤੇ ਵੀ ਪੰਜਾਬ ਪੁਲਿਸ ਮੁਖੀ ਦਿਨਕਰ ਗੁਪਤਾ ਅਤੇ ਗ੍ਰਹਿ ਮੰਤਰੀ, ਜੋ   ਕਿ ਮੁਖ ਮੰਤਰੀ ਅਮਰਿੰਦਰ ਸਿੰਘ ਖੁਦ ਹਨ, ਵਲੋਂ ਪੁਲਿਸ ਦੀ ਕਾਰਗੁਜਾਰੀ ਉਤੇ ਇਕ ਵੀ ਸ਼ਪਸ਼ਟੀਕਰਨ ਨਹੀ ਆਇਆ ਜਿਸ ਤੋਂ ਲੱਗਦਾ ਹੈ ਕਿ ਮੁਖ ਮੰਤਰੀ ਦਾ ਪੁਲਿਸ ਉਤੇ ਕੰਟਰੋਲ ਨਹੀਂ ਰਿਹਾ ਅਤੇ ਪੁਲਿਸ ਆਪ ਮੁਹਾਰੇ ਕੁਛ  ਵੀ ਕਰ ਸਕਦੀ ਹੈ । ਉਹਨਾਂ ਕਿਹਾ ਕੇ ਅਜਿਹੇ ਹਾਲਤ ਵਿਚ ਪੰਜਾਬ ਦੇ ਲੋਕ ਅਤੇ ਖਾਸਕਰ ਵਪਾਰੀ ਤਬਕਾ ਸੁਰਖਿਅਤ ਮਹਿਸੂਸ ਨਹੀਂ ਕਰ ਸਕਦਾ।

ਖਹਿਰਾ ਨੇ ਕਿਹਾ ਕਿ ਅਗਰ ਪੁਜਾਰੀ ਐਂਥੋਨੀ ਨੇ ਗੈਰ ਕਾਨੂੰਨੀ ਢੰਗ ਨਾਲ ਪੈਸੇ ਇਕੱਤਰ ਕੀਤਾ ਤਾ ਵੀ ਇਹ ਕਰ ਵਿਭਾਗ ਦੀ ਜਾਂਚ ਦਾ ਵਿਸ਼ਾ ਹੈ ।ਖੰਨਾ ਪੁਲਿਸ ਨੇ ਜਲੰਧਰ ਦੀ ਪੁਲਿਸ ਅਤੇ ਕਰ ਵਿਭਾਗ ਨੂੰ ਵੀ ਵਿਸ਼ਵਾਸ ਵਿਚ ਨਹੀਂ ਲਿਆ ਜਿਸ ਤੋਂ ਦਾਲ ਵਿਚ ਸਭ ਕਲਾ ਨਜ਼ਰ ਆਉਂਦਾ ਹੈ ।

ਖਹਿਰਾ ਨੇ ਕਿਹਾ ਕਿ ਇੰਜ ਲੱਗਦਾ ਹੈ ਪੰਜਾਬ ਵਿਚ ਅਰਾਜਕਤਾ ਦਾ ਮਾਹੌਲ ਬਣ ਰਿਹਾ ਹੈ । ਅਜਿਹੇ ਵਿਚ ਪੰਜਾਬ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਇਸ ਕਾਂਡ ਦੀ ਤੁਰੰਤ ਸੀ ਬੀ ਆਈ ਵਰਗੀ ਏਜੇਂਸੀ ਤੋਂ ਜਾਂਚ ਕਰਵਾਵੇ ਉਨ੍ਹਾਂ ਕਿਹਾ ਕੇ ਸੰਭਵ ਹੈ ਕਿ  ਇਸ ਲੁੱਟ ਵਿਚ ਪੁਲਿਸ ਦੇ ਉੱਚ ਅਧਿਕਾਰੀ ਜਾਨ ਸਰਕਾਰ ਦਾ ਕੋਇ ਆਲਾ ਅਫਸਰ ਵੀ ਸ਼ਾਮਿਲ ਹੋਵੇ ।