• Home
  • ਭਾਰਤ ਲਈ ਵੱਡੀ ਖਬਰ :- ਪਾਕਿਸਤਾਨ ਕੱਲ੍ਹ ਭਾਰਤੀ ਪਾਇਲਟ ਅਭਿਨੰਦਨ ਨੂੰ ਰਿਹਾਅ ਕਰੇਗਾ -ਇਮਰਾਨ ਖ਼ਾਨ ਦਾ ਐਲਾਨ

ਭਾਰਤ ਲਈ ਵੱਡੀ ਖਬਰ :- ਪਾਕਿਸਤਾਨ ਕੱਲ੍ਹ ਭਾਰਤੀ ਪਾਇਲਟ ਅਭਿਨੰਦਨ ਨੂੰ ਰਿਹਾਅ ਕਰੇਗਾ -ਇਮਰਾਨ ਖ਼ਾਨ ਦਾ ਐਲਾਨ

ਇਸਲਾਮਾਬਾਦ :ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿਸਤਾਨ ਦੇ ਐਮਰਜੈਂਸੀ ਸੱਦੇ ਗਏ ਜੁਆਇੰਟ ਸੈਸ਼ਨ ਦੌਰਾਨ ਐਲਾਨ ਕੀਤਾ ਹੈ ਕਿ ਉਹ ਕੱਲ੍ਹ 1ਮਾਰਚ ਨੂੰ ਭਾਰਤ ਦੇ ਕਾਬੂ ਕੀਤੇ ਗਏ ਵਿੰਗ ਕਮਾਂਡਰ ਪਾਇਲਟ ਅਭਿਨੰਦਨ ਨੂੰ ਰਿਹਾਅ ਕਰ ਦੇਵੇਗਾ । ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਪੱਸ਼ਟ ਸ਼ਬਦਾਂ ਚ ਕਿਹਾ ਕਿ ਇਹ ਟੈਨਸ਼ਨ ਨਾ ਪਾਕਿਸਤਾਨ ਨੂੰ ਫਾਇਦਾ ਦਿੰਦੀ ਹੈ ਅਤੇ ਨਾ ਹੀ ਹਿੰਦੁਸਤਾਨ ਨੂੰ ਫਾਇਦਾ ਦਿੰਦੀ ਹੈ । ਉਸ ਨੇ ਕਿਹਾ ਇਸ ਨੂੰ ਸਾਡੀ ਕਮਜ਼ੋਰੀ ਨਾ ਸਮਝਿਆ ਜਾਵੇ। ਪਰ ਅਸੀਂ ਸ਼ਾਂਤੀ ਚਾਹੁੰਦੇ ਹਾਂ ਇਸ ਲਈ ਅਜਿਹੀ ਪਹਿਲ ਕਰ ਰਹੇ ਹਾਂ । ਉਸ ਨੇ ਕਿਹਾ ਕਿ ਮੈਂ ਕੱਲ੍ਹ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਟੈਲੀਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ।