• Home
  • ਫ਼ਿਲਮ ‘ਹਿਚਕੀ’ ਨੇ ਚੀਨੀਆਂ ਨੂੰ ਲਵਾਈ ਹਿਚਕੀ-ਪੜੋ ਕਿਵੇਂ

ਫ਼ਿਲਮ ‘ਹਿਚਕੀ’ ਨੇ ਚੀਨੀਆਂ ਨੂੰ ਲਵਾਈ ਹਿਚਕੀ-ਪੜੋ ਕਿਵੇਂ

ਮੁੰਬਈ : ਰਾਣੀ ਮੁਖ਼ਰਜੀ ਦੀ ਫਿਲਮ 'ਹਿਚਕੀ' ਨੇ ਚੀਨੀਆਂ ਨੂੰ ਵੀ ਹਿਚਕੀ ਲਗਾ ਦਿੱਤੀ ਹੈ ਕਿਉਂਕਿ ਹਿਚਕੀ ਉਨਾਂ ਨੂੰ ਵਾਰ ਵਾਰ ਯਾਦ ਕਰਦੀ ਹੈ ਤੇ ਉਹ ਵਾਰ ਵਾਰ ਸਿਨੇਮੇ ਵੱਲ ਹਿਚਕੀ ਦੇਖਣ ਲਈ ਦੌੜਦੇ ਹਨ। ਹਿਚਕੀ ਨੂੰ ਰੀਲੀਜ਼ ਹੋਏ ਅਜੇ 24 ਦਿਨ ਹੋਏ ਹਨ ਪਰ ਇਹ ਇਕੱਲੇ ਚੀਨ 'ਚੋਂ ਹੀ 20 ਮਿਲੀਅਨ ਡਾਲਰ ਭਾਵ ਕਰੀਬ 150 ਕਰੋੜ ਰੁਪਏ ਕਮਾ ਗਈ ਹੈ।

ਸਿਧਾਰਥ ਪੀ ਮਲਹੋਤਰਾ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਨੇ ਚੀਨ ਦੇ ਬਾਕਸ ਆਫਿਸ 'ਤੇ 24 ਦਿਨਾਂ 'ਚ 20.39 ਮਿਲੀਅਨ ਡਾਲਰ ਦੀ ਕਮਾਈ ਕੀਤੀ ਹੈ ਜੋ ਕਿ ਭਾਰਤੀ ਕਰੰਸੀ ਦਾ ਕਰੀਬ 148 ਕਰੋੜ ਬਣਦਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਹਿਚਕੀ ਕੇਵਲ 12 ਕਰੋੜ ਰੁਪਏ 'ਚ ਬਣੀ ਸੀ ਪਰ ਇਸ ਨੂੰ ਰਾਣੀ ਮੁਖਰਜੀ ਦੀ ਕਿਸਮਤ ਦਾ ਸਿਤਾਰਾ ਹੀ ਕਿਹਾ ਜਾਵੇ ਕਿ ਰਾਣੀ ਨੇ ਫਿਲਮ ਇੰਡਸਟਰੀ ਨੂੰ ਕਈ 100 ਕਰੋੜੀ ਫਿਲਮਾਂ ਦੇ ਦਿੱਤੀਆਂ ਹਨ ਜਿਨਾਂ ਵਿੱਚ ਦੰਗਲ, ਸੀਕਰੇਟ ਸੁਪਰਸਟਾਰ, ਪੀ ਕੇ, ਬਜਰੰਗੀ ਭਾਈਜਾਨ, ਹਿੰਦੀ ਮੀਡੀਅਮ ਦਾ ਨਾਂ ਸ਼ਾਮਲ ਹੈ ਤੇ ਹਿਚਕੀ ਤਾਂ ਕੁੱਲ ਮਿਲਾ ਕੇ 200 ਕਰੋੜ ਦੀ ਕਮਾਈ ਕਰ ਵੀ ਚੁੱਕੀ ਹੈ।
ਦਰਅਸਲ ਹਿਚਕੀ ਦੀ ਕਹਾਣੀ ਆਮ ਵਿਅਕਤੀ ਦੀ ਕਹਾਣੀ ਹੈ। ਇਹ ਫਿਲਮ ਅਜਿਹੇ ਵਿਅਕਤੀ 'ਤੇ ਆਧਾਰਤ ਹੈ ਜਿਹੜਾ ਅਧਿਆਪਕ ਹੈ ਪਰ ਉਸ ਨੂੰ ਅਟਕ ਅਟਕ ਕੇ ਬੋਲਣ ਦੀ ਆਦਤ ਹੈ। ਇਸ ਦੇ ਬਾਵਜੂਦ ਵੀ ਉਹ ਸ਼ਰਾਰਤੀ ਬੱਚਿਆਂ ਨੂੰ ਸੁਧਾਰਨ ਦਾ ਪ੍ਰਣ ਲੈਂਦਾ ਹੈ।