• Home
  • ਔਰਤ ਨਾਲ ਬਦਸਲੂਕੀ ਦਾ ਮਾਮਲਾ : ਪੀੜਤ ਦੇ ਪਰਵਾਰ ਵਲੋਂ ਪੁਲਿਸ ਵਿਰੁਧ ਧਰਨਾ

ਔਰਤ ਨਾਲ ਬਦਸਲੂਕੀ ਦਾ ਮਾਮਲਾ : ਪੀੜਤ ਦੇ ਪਰਵਾਰ ਵਲੋਂ ਪੁਲਿਸ ਵਿਰੁਧ ਧਰਨਾ

ਮਜੀਠਾ, (ਖਬਰ ਵਾਲੇ ਬਿਊਰੋ) : ਬੀਤੇ ਦਿਨ ਮਜੀਠਾ ਦੇ ਪਿੰਡ ਸਹਿਜ਼ਾਦ 'ਚ ਪੁਲਿਸ ਨੇ ਔਰਤ ਨੂੰ ਜੀਪ ਦੀ ਛੱਤ 'ਤੇ ਬਿਠਾ ਕੇ ਘੁੰਮਾਇਆ ਸੀ ਤੇ ਇਸ ਬਦਸਲੂਕੀ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਵੀ ਨੋਟਿਸ ਲੈ ਕੇ ਪੁਲਿਸ ਅਧਿਕਾਰੀਆਂ ਨੂੰ ਸੰਮਨ ਵੀ ਭੇਜ ਦਿੱਤੇ ਹਨ ਪਰ ਪਰਵਾਰਕ ਮੈਂਬਰਾਂ ਦਾ ਗੁੱਸਾ ਅਜੇ ਵੀ ਸ਼ਾਂਤ ਨਹੀਂ ਹੋਇਆ। ਇਸ ਲਈ ਪਰਵਾਰਕ ਮੈਂਬਰਾਂ ਨੇ ਅੱਜ ਪੁਲਿਸ ਵਿਰੁਧ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਖ਼ਬਰ ਲਿਖਣ ਤਕ ਧਰਨਾ ਜਾਰੀ ਸੀ। ਪਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਹੁਣ ਪੁਲਿਸ ਨੇ ਦੋਸ਼ੀਆਂ 'ਤੇ ਕਾਰਵਾਈ ਕਰਨ ਦੀ ਬਜਾਏ ਉਸ ਪਰਿਵਾਰ 'ਤੇ ਹੀ ਮਾਮਲਾ ਦਰਜ ਕਰ ਦਿੱਤਾ ਹੈ। ਪੁਲਿਸ ਜਾਣ ਬੁੱਝ ਕੇ ਉਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ।
ਦਸ ਦਈਏ ਕਿ ਧਰਨੇ 'ਚ ਔਰਤਾਂ ਦੀ ਗਿਣਤੀ ਕਾਫ਼ੀ ਦੇਖੀ ਗਈ।