• Home
  • ਰਾਏਕੋਟ ਤੋਂ ਅਟਵਾਲ ਦੀ ਛੁੱਟੀ ! ਕੀ ਨਵਾਂ ਹਲਕਾ ਇੰਚਾਰਜ ਖਾਲਸਾ ਤੇ ਅਟਵਾਲ ਧੜੇ ਦੀ ਹਮਾਇਤ ਲੈ ਸਕੇਗਾ -2ਅਪਰੈਲ ਨੂੰ ਹੋਵੇਗੀ ਨਵੇਂ ਇੰਚਾਰਜ ਦੀ ਤਾਜਪੋਸੀ

ਰਾਏਕੋਟ ਤੋਂ ਅਟਵਾਲ ਦੀ ਛੁੱਟੀ ! ਕੀ ਨਵਾਂ ਹਲਕਾ ਇੰਚਾਰਜ ਖਾਲਸਾ ਤੇ ਅਟਵਾਲ ਧੜੇ ਦੀ ਹਮਾਇਤ ਲੈ ਸਕੇਗਾ -2ਅਪਰੈਲ ਨੂੰ ਹੋਵੇਗੀ ਨਵੇਂ ਇੰਚਾਰਜ ਦੀ ਤਾਜਪੋਸੀ

ਰਾਏਕੋਟ :- ਪਿਛਲੇ ਹਫਤੇ ਸੁਖਬੀਰ ਬਾਦਲ ਵੱਲੋਂ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਦੇ ਉਮੀਦਵਾਰ ਦੀ ਚੋਣ ਬਾਰੇ ਲੋਕ ਸਭਾ ਅਧੀਨ ਆਉਂਦੇ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਤੇ ਸਰਕਲ ਪ੍ਰਧਾਨਾਂ ਦੀ ਸੱਦੀ ਮੀਟਿੰਗ 'ਚ ਜਿੱਥੇ ਸੇਵਾਮੁਕਤ ਆਈ ਏ ਐਸ ਅਫ਼ਸਰ ਦਰਬਾਰਾ ਸਿੰਘ ਗੁਰੂ ਦੇ ਨਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ, ਉੱਥੇ ਇਸੇ ਲੋਕ ਸਭਾ ਹਲਕੇ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਲੁਧਿਆਣਾ ਦੇ ਵਸਨੀਕ ਸਾਬਕਾ ਕੌਂਸਲਰ ਦੇ ਪਤੀ ਬਲਵਿੰਦਰ ਸਿੰਘ ਸੰਧੂ ਨੂੰ ਨਵਾਂ ਇੰਚਾਰਜ ਲਗਾ ਦਿੱਤਾ ਹੈ ਅਤੇ ਪਹਿਲਾਂ ਵਾਲੇ ਹਲਕਾ ਇੰਚਾਰਜ ਇੰਦਰ ਇਕਬਾਲ ਸਿੰਘ ਅਟਵਾਲ ਦੀ ਛੁੱਟੀ ਕਰ ਦਿੱਤੀ ਹੈ ।
ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਸੰਧੂ ਨੂੰ ਹਲਕਾ ਇੰਚਾਰਜ ਦੀ ਨਿਯੁਕਤੀ ਲਈ ਹਰੀ ਝੰਡੀ ਸਰਨਜੀਤ ਸਿੰਘ ਢਿੱਲੋਂ ਤੇ ਤਲਵੰਡੀ ਭਰਾਵਾਂ ਦੀ ਸਿਫ਼ਾਰਸ਼ ਤੋਂ ਬਾਅਦ ਕੀਤੀ ਗਈ ਹੈ।
ਦੂਜੇ ਪਾਸੇ ਜਿੱਥੇ ਦੋਵੇਂ ਉਮੀਦਵਾਰ ਸਬੰਧਿਤ ਹਲਕਿਆਂ ਨਾਲੋਂ ਬਾਹਰੀ ਦੱਸੇ ਜਾ ਰਹੇ ਹਨ ,ਉੱਥੇ ਰਾਏਕੋਟ ਵਿਧਾਨ ਸਭਾ ਹਲਕੇ ਦੇ ਨਵੇਂ ਬਣਾਏ ਗਏ ਹਲਕਾ ਇੰਚਾਰਜ ਬਲਵਿੰਦਰ ਸੰਧੂ ਵੱਲੋਂ ਆਪਣੀ 2 ਅਪਰੈਲ ਨੂੰ ਚੰਦ ਪੈਲੇਸ ਚ ਤਾਜਪੋਸ਼ੀ ਲਈ ਤਰੀਕਾਂ ਵੀ ਰੱਖ ਦਿੱਤੀਆਂ ਗਈਆਂ ਹਨ । ਸੂਤਰਾਂ ਤੋਂ ਪਤਾ ਲੱਗਾ ਹੈ ਕਿ ਦੋ ਦਿਨ ਪਹਿਲਾਂ ਸ਼ਰਨਜੀਤ ਸਿੰਘ ਢਿੱਲੋਂ ਦੀ ਲੁਧਿਆਣਾ ਰਿਹਾਇਸ਼ ਤੇ ਰਾਏਕੋਟ ਦੇ ਸਰਕਲ ਜਥੇਦਾਰਾਂ ਨਾਲ ਛੋਟੇ ਤਲਵੰਡੀ ਵੱਲੋਂ ਮੀਟਿੰਗ ਕਰਵਾਈ ਗਈ ਅਤੇ ਉਸ ਤੋਂ ਬਾਅਦ ਚੰਦ ਪੈਲੇਸ ਵਿਖੇ ਬਲਵਿੰਦਰ ਸੰਧੂ ਵੱਲੋਂ ਹਲਕੇ ਦੇ ਚੋਣਵੇਂ ਆਗੂਆਂ ਤੋਂ ਮੀਟਿੰਗ ਕਰਕੇ ਸਹਿਮਤੀ ਮੰਗੀ ।
ਹੁਣ ਇਹ ਦੇਖਣਾ ਹੋਵੇਗਾ ਕਿ ਰਾਏਕੋਟ ਹਲਕੇ ਚ ਬਿਕਰਮਜੀਤ ਸਿੰਘ ਖਾਲਸਾ ਤੇ ਇੰਦਰਇਕਬਾਲ ਸਿੰਘ ਅਟਵਾਲ ਦਾ ਧੜਾ ਨਵੇਂ ਹਲਕਾ ਇੰਚਾਰਜ ਦਾ ਵਿਰੋਧ ਕਰੇਗਾ ਜਾਂ ਫਿਰ ਪਾਰਟੀ ਦਾ ਹੁਕਮ ਮੰਨ ਕੇ ਸਾਥ ਦੇਵੇਗਾ ।
ਦੱਸਣਯੋਗ ਹੈ ਕਿ ਰਾਏਕੋਟ ਵਿਧਾਨ ਸਭਾ ਹਲਕਾ ਜਥੇਦਾਰ ਤਲਵੰਡੀ ਦਾ ਜੱਦੀ ਹਲਕਾ ਹੈ । ਹਲਕਾ ਰਿਜ਼ਰਵ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਬਿਕਰਮਜੀਤ ਸਿੰਘ ਖਾਲਸਾ ਨੂੰ ਅਕਾਲੀ ਦਲ ਵੱਲੋਂ ਉਮੀਦਵਾਰ ਬਣਾਇਆ ਗਿਆ ਸੀ ਤੇ ਤਲਵੰਡੀ ਪਰਿਵਾਰ ਵੱਲੋਂ ਉਸ ਦਾ ਵਿਰੋਧ ਕਰਨ ਤੋਂ ਬਾਅਦ ਇੰਦਰਇਕਬਾਲ ਸਿੰਘ ਅਟਵਾਲ ਨੂੰ ਪਿੱਛੇ ਲੰਘ ਕੇ ਗਈ ਵਿਧਾਨ ਸਭਾ ਦੀ ਚੋਣ ਲੜਾਈ ਸੀ ,ਪਰ ਉਸ ਦੀ ਹਲਕੇ ਚ ਗੈਰ ਹਾਜ਼ਰੀ ਕਾਰਨ ਹੀ ਨਵੇਂ ਹਲਕਾ ਇੰਚਾਰਜ ਦੀ ਨਿਯੁਕਤੀ ਦੱਸੀ ਜਾ ਰਹੀ ਹੈ , ।