• Home
  • “ਆਪ” ਦੇ ਵਿਰੋਧੀ ਧਿਰ ਦੇ ਨੇਤਾ ਤੇ ਸਰਕਾਰ ਹੋਈ ਮਿਹਰਬਾਨ -ਪ੍ਰਾਈਵੇਟ ਗੱਡੀ ਵਰਤਣ ਲਈ ਖਰੜਾ ਪਾਸ

“ਆਪ” ਦੇ ਵਿਰੋਧੀ ਧਿਰ ਦੇ ਨੇਤਾ ਤੇ ਸਰਕਾਰ ਹੋਈ ਮਿਹਰਬਾਨ -ਪ੍ਰਾਈਵੇਟ ਗੱਡੀ ਵਰਤਣ ਲਈ ਖਰੜਾ ਪਾਸ

ਚੰਡੀਗੜ੍ਹ ,(ਖਬਰ ਵਾਲੇ ਬਿਊਰੋ )-ਮੰਤਰੀ ਮੰਡਲ ਨੇ ਸੰਸਦੀ ਮਾਮਲਿਆਂ ਬਾਰੇ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੰਦਿਆਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੂੰ ਸਰਕਾਰੀ ਕਾਰ ਦੀ ਥਾਂ ਆਪਣੀ ਪ੍ਰਾਈਵੇਟ ਕਾਰ ਵਰਤਣ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਉਸ ਵੱਲੋਂ ਸਰਕਾਰੀ ਵਾਹਨ ਸਰਕਾਰ ਨੂੰ ਵਾਪਸ ਕੀਤਾ ਜਾਵੇਗਾ।
ਮੰਤਰੀ ਮੰਡਲ ਨੇ ਇਸ ਕਦਮ ਨੂੰ ਅਮਲ ਵਿੱਚ ਲਿਆਉਣ ਲਈ 'ਦਾ ਸੈਲਰੀ ਐਂਡ ਅਲਾਊਂਸ ਆਫ ਲੀਡਰ ਆਫ ਅਪੋਜੀਸ਼ਨ ਇਨ ਲੈਜਿਸਲੇਚਿਵ ਅਸੈਂਬਲੀ ਐਕਟ-1978' ਦੀ ਧਾਰਾ-8 ਵਿੱਚ ਸੋਧ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਣ ਵਾਲੇ ਬਿੱਲ ਦੇ ਖਰੜੇ ਨੂੰ ਤਿਆਰ ਕਰਨ ਲਈ ਇਸ ਨੂੰ ਕਾਨੂੰਨੀ ਮਸ਼ੀਰ ਕੋਲ ਭੇਜਿਆ ਜਾਵੇਗਾ।

ਦੱਸਣਯੋਗ ਹੈ ਕਿ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਵੱਲੋਂ  ਸਰਕਾਰੀ ਵਾਹਨ ਦੀ ਥਾਂ 'ਤੇ ਆਪਣੇ ਪ੍ਰਾਈਵੇਟ ਵਾਹਨ ਨੂੰ ਵਰਤਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਸੀ ,ਪਰ ਉਸ ਸਮੇਂ ਸਰਕਾਰ ਵੱਲੋਂ ਖਹਿਰਾ ਦੇ ਪੱਤਰ ਨੂੰ ਠੰਢੇ ਬਸਤੇ ਵਿੱਚ ਪਾ ਕੇ ਰੱਖਿਆ ਗਿਆ ,ਪਰ ਹੁਣ ਵਿਰੋਧੀ ਧਿਰ ਦਾ ਨੇਤਾ ਨੂੰ ਉਸ ਦੇ ਪਹਿਲੇ ਸੈਸ਼ਨ ਚ ਹੀ ਉਸ ਦੀ ਮੰਗ ਤੋਂ ਬਗੈਰ ,ਪਹਿਲੇ ਪੱਤਰ ਨੂੰ ਆਧਾਰ ਬਣਾ ਕੇ ਪ੍ਰਾਈਵੇਟ ਗੱਡੀ ਵਰਤਣ ਲਈ ਮਤਾ ਪਾਸ ਕਰ ਦਿੱਤਾ ।