• Home
  • ਬੇਈਮਾਨ ਨਹੀਂ ਹਾਂ ਮੈਂ : ਸੋਰੇਨਾ ਵਿਲੀਅਮ

ਬੇਈਮਾਨ ਨਹੀਂ ਹਾਂ ਮੈਂ : ਸੋਰੇਨਾ ਵਿਲੀਅਮ

ਨਿਊਯਾਰਕ, (ਖ਼ਬਰ ਵਾਲੇ ਬਿਊਰੋ): ਯੂਐਸ ਓਪਨ ਸਿੰਗਲ ਮੁਕਾਬਲੇ ਵਿਚ ਨਿਯਮਾਂ ਦੀ ਅਣਦੇਖੀ ਕਰਨ 'ਤੇ ਅਮਰੀਕਾ ਦੀ ਟੈਨਿਸ ਖਿਡਾਰੀ ਸੋਰੇਨਾ ਵਿਲੀਅਮ ਨੂੰ 17 ਹਜ਼ਾਰ ਡਾਲਰ ਦਾ ਜੁਰਮਾਨਾ ਕਰ ਦਿਤਾ ਗਿਆ। ਉਸ ਨੂੰ ਇਹ ਮੈਚ ਗੁਆਉਣਾ ਵੀ ਪਿਆ। ਇਹ ਮੈਚ ਇਸ ਲਈ ਘੱਟ ਚਰਚਾ 'ਚ ਰਿਹਾ ਕਿ ਸੋਰੇਨਾ ਹਾਰ ਗਈ ਬਲਕਿ ਉਸ ਦੇ ਅੰਪਾਇਰ ਨਾਲ ਹੋਏ ਵਿਵਾਦ ਕਾਰਨ ਵੱਧ ਚਰਚਾ 'ਚ ਹੈ। ਸੋਰੇਨਾ ਨੇ ਅੰਪਾਇਰ ਨੂੰ 'ਝੂਠਾ' ਤੇ 'ਚੋਰ' ਵਰਗੇ ਸ਼ਬਦ ਵੀ ਕਹੇ ਜਿਸ ਕਾਰਨ ਉਸ ਨੂੰ ਨਿਯਮਾਂ ਦੀ ਉਲੰਘਣਾ ਮੰਨਦਿਆਂ ਲਗਭਗ 12 ਲੱਖ ਰੁਪਏ ਦਾ ਜੁਰਮਾਨਾ ਕਰ ਦਿਤਾ ਗਿਆ। ਬਾਅਦ 'ਚ ਸੋਰੇਨਾ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਮੈਂ ਬੇਈਮਾਨ ਨਹੀਂ ਹਾਂ ਤੇ ਪੂਰੀ ਖੇਡ ਭਾਵਨਾ ਨਾਲ ਖੇਡੀ ਸੀ ਪਰ ਅੰਪਾਇਰ ਨੇ ਮੇਰੇ ਨਾਲ ਲਿੰਗ ਭੇਦ ਕੀਤਾ ਹੈ। ਉਸ ਨੇ ਕਿਹਾ ਕਿ ਉਸ ਅੰਦਰ ਖਿਡਾਰੀ ਵਾਲੇ ਸਾਰੇ ਗੁਣ ਹਨ ਪਰ ਅੰਪਾਇਰ ਨੇ ਜਾਣਬੁੱਝ ਕੇ ਉਸ ਦੇ ਵਿਰੁਧ ਦੋਸ਼ ਲਾਏ ਹਨ।