• Home
  • ਜ਼ਲਿਆਂ ਵਾਲਾ ਬਾਗ ਦੇ ਸ਼ਤਾਬਦੀ ਪ੍ਰੋਗਰਾਮ ਮਨਾਉਣ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਕਮੇਟੀ ਗਠਿਤ

ਜ਼ਲਿਆਂ ਵਾਲਾ ਬਾਗ ਦੇ ਸ਼ਤਾਬਦੀ ਪ੍ਰੋਗਰਾਮ ਮਨਾਉਣ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਕਮੇਟੀ ਗਠਿਤ

ਅੰਮ੍ਰਿਤਸਰ, 10 ਜਨਵਰੀ -ਇਸ ਸਾਲ ਅਪ੍ਰੈਲ ਮਹੀਨੇ ਜਲਿਆਂ ਵਾਲਾ ਬਾਗ ਦੇ ਸਾਕੇ ਨੂੰ 100 ਸਾਲ ਪੂਰੇ ਹੋ ਰਹੇ ਹਨ ਅਤੇ ਇਹ ਸ਼ਤਾਬਦੀ ਪ੍ਰੋਗਰਾਮ ਕੇਂਦਰ ਤੇ ਰਾਜ ਸਰਕਾਰ ਵੱਲੋਂ ਵੱਡੇ ਪੱਧਰ ਉਤੇ ਉਲੀਕੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਇੰਨਾਂ ਪ੍ਰੋਗਰਾਮਾਂ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਜਿਲ•ਾ ਪੱਧਰ 'ਤੇ ਆਪਣੇ ਨਾਲ ਕੰਮ ਕਰਨ ਵਾਲੀ ਟੀਮ ਦੀ ਕਮੇਟੀ ਗਠਿਤ ਕੀਤੀ ਹੈ, ਜਿਸ ਦੇ ਚੇਅਰਮੈਨ ਡਿਪਟੀ ਕਮਿਸ਼ਨਰ ਖ਼ੁਦ ਹੋਣਗੇ।
ਉਕਤ ਕਮੇਟੀ ਪ੍ਰੋਗਰਾਮਾਂ ਨੂੰ ਮਨਾਉਣ ਸਬੰਧੀ ਜਿੱਥੇ ਸੁਝਾਅ ਦੇਵੇਗੀ, ਉਥੇ ਪ੍ਰੋਗਰਾਮਾਂ ਨੂੰ ਨੇਪਰੇ ਚਾੜਨ ਵਿਚ ਵੀ ਅਹਿਮ ਭੂਮਿਕਾ ਨਿਭਾਏਗੀ। ਸ. ਸੰਘਾ ਨੇ ਇਹ ਖੁਲਾਸਾ ਕਰਦੇ ਦੱਸਿਆ ਕਿ ਉਕਤ ਕਮੇਟੀ ਪ੍ਰੋਗਰਾਮਾਂ ਵਿਚ ਨੌਜਵਾਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਸਿੱਖਿਆ ਸੰਸਥਾਵਾਂ ਦਾ ਸਾਥ ਲਵੇਗੀ। ਇਸ ਤੋਂ ਇਲਾਵਾ ਅਜ਼ਾਦੀ ਸੰਘਰਸ਼ ਦੀ ਦਾਸਤਾਨ ਨੂੰ ਦੇਸ਼ ਦੇ ਬੱਚੇ-ਬੱਚੇ ਤੱਕ ਪੁੱਜਦਾ ਕਰਨ ਅਤੇ ਦੇਸ਼ ਵਾਸੀਆਂ ਵਿਚ ਭਾਈਚਾਰਕ ਸਾਂਝ ਨੂੰ ਪਕੇਰੇ ਕਰਨ ਲਈ ਪ੍ਰੋਗਰਾਮ ਉਲੀਕੇਗੀ, ਜਿੰਨਾ ਨੂੰ ਅਮਲੀ ਰੂਪ ਦਿੱਤਾ ਜਾਵੇਗਾ।
ਉਕਤ ਕਮੇਟੀ ਮੈਂਬਰਾਂ ਵਿਚ ਸ੍ਰੀ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ, ਸਹਾਇਕ ਕਮਿਸ਼ਨਰ ਮੈਡਮ ਅਲਕਾ ਕਾਲੀਆ, ਸਹਾਇਕ ਕਮਿਸ਼ਨਰ ਸ੍ਰੀ ਸ਼ਿਵਰਾਜ ਸਿੰਘ ਬੱਲ, ਪ੍ਰੋ. ਐਸ ਐਸ ਬਹਿਲ ਡੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ, ਨਾਟਕਕਾਰ ਸ੍ਰੀ ਕੇਵਲ ਧਾਲੀਵਾਲ, ਸ੍ਰੀ ਜਤਿੰਦਰ ਸਿੰਘ ਬਰਾੜ ਨਾਟਸ਼ਾਲਾ ਤੋਂ, ਪ੍ਰਿੰਸੀਪਲ ਖਾਲਸਾ ਕਾਲਜ ਮਹਿਲ ਸਿੰਘ, ਪ੍ਰਿੰਸੀਪਲ ਡੀ ਏ ਵੀ ਕਾਲਜ ਸ੍ਰੀ ਰਾਜੇਸ਼ ਕੁਮਾਰ, ਪ੍ਰਿੰਸੀਪਲ ਹਿੰਦੂ ਕਾਲਜ ਡਾ. ਪੀ. ਕੇ. ਸ਼ਰਮਾ, ਪ੍ਰਿੰਸੀਪਲ ਸਰਕਾਰੀ ਵੋਮੈਨ ਕਾਲਜ ਸ੍ਰੀਮਤੀ ਨੂਤਨ ਸ਼ਰਮਾ, ਪ੍ਰਿੰਸੀਪਲ ਬੀ ਬੀ ਕੇ ਡੇ ਏ ਵੀ ਕਾਲਜ ਡਾ. ਪੁਸ਼ਵਿੰਦਰ ਵਾਲੀਆ, ਰੋਬਿੰਦਰ ਸਿੰਘ ਰੋਬਿਨ ਪੱਤਰਕਾਰ, ਪ੍ਰੀਤੀ ਗਿਲ ਮਾਝਾ ਹਾਊਸ, ਸਲਵਿੰਦਰ ਸਿੰਘ ਜਿਲਾ ਸਿੱਖਿਆ ਅਧਿਕਾਰੀ ਅਤੇ ਸਪੈਸ਼ਲ ਇਨਵਾਇਟੀ ਵਜੋਂ ਸ. ਜਸਪਾਲ ਸਿੰਘ ਸੰਧੂ ਉਪ ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼ਾਮਿਲ ਹਨ।