• Home
  • ਲੋਕਸਭਾ ਚੋਣਾਂ ਵਿੱਚ ਕਾਂਗਰਸੀਆਂ ਤੋਂ ਗਿਣ – ਗਿਣ ਕੇ ਹਿਸਾਬ ਚੁਕਤਾ ਕਰੇਗੀ ਪੰਜਾਬ ਦੀ ਜਨਤਾ : ਮਜੀਠੀਆ

ਲੋਕਸਭਾ ਚੋਣਾਂ ਵਿੱਚ ਕਾਂਗਰਸੀਆਂ ਤੋਂ ਗਿਣ – ਗਿਣ ਕੇ ਹਿਸਾਬ ਚੁਕਤਾ ਕਰੇਗੀ ਪੰਜਾਬ ਦੀ ਜਨਤਾ : ਮਜੀਠੀਆ

ਲੁਧਿਆਣਾ । ਯੂਥ ਅਕਾਲੀ ਦਲ ਦੇ ਸਥਾਨਕ ਦੁਗਰੀ ਰੋਡ ਸਥਿਤ ਇੱਕ ਰਿਸੋਰਟ ਵਿੱਖੇ ਆਯੋਜਿਤ ਜਿਲਾ ਪੱਧਰੀ ਵਿਸ਼ਾਲ ਰੈਲੀ ਵਿੱਚ ਯੂਥ ਅਕਾਲੀ ਦਲ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਨੇ ਲੋਕਸਭਾ ਚੋਣਾਂ ਦਾ ਸ਼ੰਖਨਾਦ ਕਰਕੇ ਯੂਥ ਆਗੂਆ ਤੇ ਵਰਕਰਾਂ ਵਿੱਚ ਨਵੀਂ ਊਂਰਜਾ ਦਾ ਸੰਚਾਰ ਕੀਤਾ । ਯੂਥ ਅਕਾਲੀ ਮਾਲਲਾ ਜੋਨ ਪ੍ਰਧਾਨ ਰਾਜੂ ਖੰਨਾ, ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ , ਮੀਤਪਾਲ ਦੁਗਰੀ ਅਤੇ ਦਿਹਾਤੀ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਅਤੇ ਬਬਲੂ ਲੋਪੋਂ ਦੀ ਪ੍ਰਧਾਨਗੀ ਹੇਠ ਨਵਾਂ ਜੋਸ਼ - ਨਵੀਂ ਸੋਚ ਥੀਮ ਤੇ ਆਯੋਜਿਤ ਰੈਲੀ ਵਿੱਚ ਬਰਸਾਤ ਦੀ ਪਰਵਾਹ ਨਾਂ ਕਰਦੇ ਹੋਏ ਪੰਹੁਚੇ ਹਜਾਰਾਂ ਵਰਕਰਾਂ ਵੱਲੋਂ ਬੋਲੇ ਸੋ - ਨਿਹਾਲ ਦੇ ਗਗਨਚੁੰਬੀ ਜੈਕਾਰਿਆਂ ਦੀ ਗੂੰਜ ਤੋਂ ਉਤਸ਼ਾਹਿਤ ਮਜੀਠੀਆ ਨੇ ਰਾਜ ਵਿੱਚ ਕਾਂਗਰਸ ਦੇ ਦੋ ਸਾਲ ਦੇ ਕੁਸ਼ਾਸਨ ਤੇ ਚਰਚਾ ਕਰਦੇ ਹੋਏ ਕਿਹਾ ਕਿ ਰਾਜ ਦੀ ਜਨਤਾ ਵੋਟ ਦੀ ਤਾਕਤ ਨਾਲ ਸਰਕਾਰੀ ਅਧਿਕਾਰੀਆਂ ਦੇ ਰੁਪ ਵਿਚ ਕੱਮ ਕਰਦੀਆਂ ਧੀਆਂ ਭੈਣਾਂ ਨਾਲ ਬਦਸਲੂਕੀ ਕਰਨ ਅਦੇ ਪਾਕਿਸਤਾਨ ਦੀ ਭਾਸ਼ਾ ਬੋਲਣ ਵਾਲੇ ਕਾਂਗਰਸੀ ਮੰਤਰੀਆਂ ਨਾਲ ਹਿਸਾਬ ਚੁਕਤਾ ਕਰੇਗੀ । ਚੋਣ ਮੈਦਾਨ ਵਿੱਚ ਵੋਟ ਮੰਗਣ ਆਏ ਸਾਂਸਦ ਬਿੱਟੂ ਤੋਂ ਹਿਸਾਬ ਮੰਗਣ ਦਾ ਲੁਧਿਆਣਾ ਵਾਸੀਆਂ ਨੂੰ ਆਹਵਾਨ ਕਰਦੇ ਹੋਏ ਉਨ•ਾਂ ਨੇ ਕਿਹਾ ਕਿ ਬੇਰੋਜਗਾਰ ਨੌਜਵਾਨਾਂ ਨੂੰ ਰੋਜਗਾਰ ਦੇਣ ਦੀ ਬਜਾਏ ਆਪਣੇ ਬੇਰੋਜਗਾਰ ਭਰਾ ਨੂੰ ਡੀਐਸਪੀ ਬਣਾਉਣ ਦੀ ਜਵਾਬ ਤਲਬੀ ਜਰੁਰ ਕਰੋ । ਸਾਂਸਦ ਬਿੱਟੂ ਵੱਲੋਂ ਟੋਲ ਪਲਾਜਾ ਬੰਦ ਕਰਵਾਉਣ ਨੂੰ ਨੌਂਟਕੀ ਦੱਸਦੇ ਹੋਏ ਅਕਾਲੀ ਨੇਤਾ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਟੋਲ ਪਲਾਜਾ ਵਾਲੀਆਂ ਨੇ ਬਿੱਟੂ ਨੂੰ ਚੋਣ ਫੰਡ ਦੇਣ ਦੀ ਗੱਲ ਕਰਕੇ ਧਰਨਾ ਖਤਮ ਕਰਵਾਇਆ ਹੈ । ਨਵਜੋਤ ਸਿੱਧੂ ਵੱਲੋਂ ਪਾਕਿਸਤਾਨ ਤੇ ਕੀਤੇ ਏਅਰ ਸਟਰਾਇਕ ਤੇ ਕਿੰਤੂ - ਪੰਰਤੂ ਕਰਣ ਤੇ ਉਹਨਾਂ ਨੇ ਕਿਹਾ ਕਿ ਵਿੰਗ ਕਮਾਂਡਰ ਅਭਿਨੰਦਨ ਨੂੰ ਅਪੀਲ ਕੀਤੀ ਕਿ ਉਹ ਅਗਲੀ ਵਾਰ ਦੁਸ਼ਮਣ ਦੇਸ਼ ਵਿੱਚ ਬੰਬ ਗਿਰਾਉਣ ਦੇ ਬਾਅਦ ਸਿੱਧੂ ਨੂੰ ਵੀ ਉਸੇ ਜਗ•ਾ ਸੁੱਟ ਆਉਣ ਤਾਂਕਿ ਸਿੱਧੂ ਦੁਸ਼ਮਣ ਦੇਸ਼ ਵਿੱਚ ਪ੍ਰਫੁੱਲਤ ਹੋ ਰਹੇ ਮ੍ਰਿਤਕ ਅੱਚਵਾਦੀਆਂ ਦੀ ਗਿਣਤੀ ਕਰਕੇ ਠੀਕ ਆਂਕੜੇ ਪੇਸ਼ ਕਰ ਸਕਣ । ਰਾਜ ਸਰਕਾਰ ਦੇ ਵੱਲੋਂ ਵਾਰ - ਵਾਰ ਵਧੇਏ ਬਿਜਲੀ ਦੇ ਰੇਟਾਂ , ਸਰਕਾਰੀ ਕਰਮਚਾਰੀਆਂ ਤੋਂ ਪ੍ਰਤੀ ਮਹੀਨਾ 200 ਰੁਪਏ ਪ੍ਰੌਫੈਸ਼ਨਲ ਟੈਕਸ , ਪੈਟਰੋਲ - ਡੀਜਲ ਦੇ ਰੇਟਾ ਦੀ ਦੂੱਜੇ ਰਾਜਾਂ ਜ਼ਿਆਦਾ ਵਸੂਲੀ , ਕਿਸਾਨਾਂ ਤੇ ਡਿਵੈਲਮੈਂਟ ਅਤੇ ਮਾਰਕੀਟ ਫੀਸ ਦੇ ਨਾਮ ਤੇ ਪਾਇਆ ਗਿਆ ਇੱਕ ਫ਼ੀਸਦੀ ਦਾ ਬੋਝ ਸਹਿਤ ਰਜਿਸਟਰੀ , ਵਾਹਨਾਂ ਰਜਿਸਟਰੇਸ਼ਨ ਫੀਸ ਸਹਿਤ ਹੋਰ ਆਰਥਿਕ ਬੋਝ ਦਾ ਜਵਾਬ ਜਨਤਾ ਵੋਟ ਰਾਹੀਂ ਦੇਵੇਗੀ । ਪੰਜਾਬ ਵਿੱਚ ਸਾਰੇ ਸੀਟਾਂ ਤੇ ਅਕਾਲੀ - ਭਾਜਪਾ ਗਠ-ਜੋੜ ਦੀ ਜਿੱਤ ਦਾ ਦਾਅਵਾ ਕਰਦੇ ਹੋਏ ਅਕਾਲੀ ਨੇਤਾ ਨੇ ਕਿਹਾ ਕਿ ਲੁਧਿਆਣਾ ਸੰਸਦੀ ਸੀਟ ਤੇ ਛੇਤੀ ਹੀ ਉਮੀਦਵਾਰ ਦੀ ਘੋਸ਼ਣਾ ਹੋਵੇਗੀ । ਇਸਤੋਂ ਪਹਿਲਾਂ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ , ਮਹੇਸ਼ਇੰਦਰ ਸਿੰਘ ਗਰੇਵਾਲ , ਐਸ.ਉ.ਆਈ ਪ੍ਰਧਾਨ ਪ੍ਰਮਿਦੰਰ ਬਰਾੜ, ਅਕਾਲੀ ਦਲ ਲੁਧਿਆਣਾ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਢਿੱਲੋ , ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ , ਦਰਸ਼ਨ ਸਿੰਘ ਸ਼ਿਵਾਲਿਕ , ਐਸ . ਆਰ ਕਲੇਰ , ਯੂਥ ਅਕਾਲੀ ਦਲ ਮਾਲਵਾ ਜੋਨ ਦੇ ਪ੍ਰਧਾਨ ਰਾਜੂ ਖੰਨਾ , ਯੂਥ ਅਕਾਲੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ , ਮੀਤਪਾਲ ਦੁਗਰੀ ਅਤੇ ਦਿਹਾਤੀ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਤੇ ਬਬਲੂ ਲੋਪੋਂ , ਹਰਭਜਨ ਡੰਗ , ਵਿਜੈ ਦਾਨਵ , ਗੁਰਮੀਤ ਸਿੰਘ ਕੁਲਾਰ , ਭੂਪਿੰਦਰ ਚੀਮਾ , ਤਨਵੀਰ ਧਾਲੀਵਾਲ , ਰਖਵਿੰਦਰ ਗਾਬੜਿਆ , ਜਤਿੰਦਰ ਸਿੰਘ ਖਾਲਸਾ , ਕੁਲਦੀਪ ਖਾਲਸਾ , ਬਲਜੀਤ ਸਿੰਘ ਛੱਤਵਾਲ , ਗੁਰਪ੍ਰੀਤ ਸਿੰਘ ਬੱਬਲ , ਯਾਦਵਿੰਦਰ ਸਿੰਘ ਯਾਦੂ , ਭੂਪਿੰਦਰ ਸਿੰਘ ਚੀਮਾ , ਗੁਰਪ੍ਰੀਤ ਚਾਵਲਾ , ਚੰਦ ਡੱਲਾ , ਜਗਬੀਰ ਸੋਖੀ ਸਹਿਤ ਹੋਰ ਆਗੂਆਂ ਨੇ ਵੀ ਰੈਲੀ ਨੂੰ ਸੰਬੋਧਿਤ ਕੀਤਾ । ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਯੂਥ ਅਕਾਲੀ ਦਲ ਆਗੂਆ ਤੇ ਵਰਕਾਰੰ ਦਾ ਧੰਨਵਾਦ ਕਰਦੇ ਹੋਏ ਕਿਹਾ ਬਰਸਤਾ ਦੇ ਬਾਵਜੂਦ ਰੈਲੀ ਵਿੱਚ ਹਜਾਰਾਂ ਨੌਜਵਾਨਾਂ ਦੀ ਹਾਜ਼ਰੀ ਕਾਂਗਰਸ ਸਰਕਾਰ ਦੇ ਖਿਲਾਫ ਨੌਜਵਾਨ ਪੀੜ•ੀ ਵਿੱਚ ਰੋਸ਼ ਦਾ ਮੁੰਹ ਬੋਲਦਾ ਸਬੂਤ ਹੈ