• Home
  • ਸਰਕਾਰ ਨੇ ਕਸਿਆ ਗ਼ੈਰ ਕਾਨੂੰਨੀ ਮੈਡੀਕਲ ਸਟੋਰਾਂ ‘ਤੇ ਸ਼ਿਕੰਜਾ-8 ਮੈਡੀਕਲ ਸਟੋਰਾਂ ਦੇ ਲਾਇਸੰਸ ਰੱਦ, ਲੱਖਾਂ ਦੀਆਂ ਦਵਾਈਆਂ ਜ਼ਬਤ

ਸਰਕਾਰ ਨੇ ਕਸਿਆ ਗ਼ੈਰ ਕਾਨੂੰਨੀ ਮੈਡੀਕਲ ਸਟੋਰਾਂ ‘ਤੇ ਸ਼ਿਕੰਜਾ-8 ਮੈਡੀਕਲ ਸਟੋਰਾਂ ਦੇ ਲਾਇਸੰਸ ਰੱਦ, ਲੱਖਾਂ ਦੀਆਂ ਦਵਾਈਆਂ ਜ਼ਬਤ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਡਰੱਗ ਐਡਮਿਨਸਟ੍ਰੇਸ਼ਨ ਵਿਭਾਗ ਵਲੋਂ ਸੂਬੇ ਦੀਆਂ ਵੱਖ-ਵੱਖ ਥਾਂਵਾਂ 'ਤੇ ਨਸ਼ੀਲੀਆਂ ਦਵਾਈਆਂ ਦੀ ਜਾਂਚ ਅਤੇ ਡਰੱਗ ਅਤੇ ਕਾਸਮੈਟਿਕ ਰੂਲਜ਼ ਦੀ ਪਾਲਣਾ ਸਬੰਧੀ ਜਾਂਚ ਲਈ ਛਾਪੇ ਮਾਰੇ ਗਏ। ਇਹ ਜਾਣਕਾਰੀ ਫੂਡ ਅਤੇ ਡਰੱਗ ਐਡਮਿਨਸਟ੍ਰੇਸ਼ਨ ਕਮਿਸ਼ਨਰ ਸ੍ਰੀ ਕੇ.ਐਸ ਪੰਨੂੰ ਨੇ ਦਿੱਤੀ।
ਉਨਾਂ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਤਹਿਸੀਲ ਦੇ ਪਿੰਡ ਮਾਸੀਤਾਨ ਵਿਖੇ ਗੈਰ-ਲਾਇਸੰਸਸ਼ੁਦਾ ਮੈਡੀਕਲ ਸਟੋਰ ਦੀ ਜਾਂਚ ਕੀਤੀ ਗਈ ਤੇ ਦਵਾਈਆਂ ਵੇਚਣ ਲਈ ਲਾਇਸੰਸ ਜਾਂ ਆਰ.ਐਮ.ਪੀ. ਸਰਟੀਫਿਕੇਟ ਨਾ ਹੋਣ 'ਤੇ 45 ਕਿਸਮਾਂ ਦੇ 46500 ਰੁਪਏ ਦੀਆਂ ਐਲੋਪੈਥੀ ਦਵਾਈਆਂ ਜ਼ਬਤ ਕੀਤੀਆਂ ਗਈਆਂ।
ਹੁਸ਼ਿਆਰਪੁਰ ਵਿਖੇ ਬੱਸੀ ਖਵਾਜ਼ਾ ਦੀ ਆਹੁਜਾ ਮੈਡੀਕਲ ਏਜੰਸੀ ਵਿਖੇ ਜਾਂਚ ਕੀਤੀ ਗਈ। ਜਾਂਚ ਦੌਰਾਨ 47,540 ਰੁਪਏ ਦੀਆਂ 6 ਕਿਸਮਾਂ ਦੇ ਐਲੋਪੇਥੀ ਦਵਾਈਆਂ ਜਬਤ ਕੀਤੀਆਂ ਗਈਆਂ।
ਡਰੱਗ ਅਤੇ ਕਾਸਮੈਟਿਕ ਰੂਲਜ਼ 1945 ਦੀ ਉਲੰਘਣਾ ਕਰਨ 'ਤੇ ਅੰਮ੍ਰਿਤਸਰ ਵਿੱਚ 8 ਮੈਡੀਕਲ ਸਟੋਰਾਂ ਦੇ ਲਾਇਸੰਸ ਰੱਦ ਕੀਤੇ ਗਏ ਅਤੇ ਜਲੰਧਰ ਅਤੇ ਅੰਮ੍ਰਿਤਸਰ ਦੀ ਸਾਂਝੀ ਜਾਂਚ ਟੀਮ ਵੱਲੋਂ ਜਾਂਚ ਦੌਰਾਨ ਇੱਕ ਗੈਰ ਲਾਇਸੰਸਸ਼ੁੱਦਾ ਗੋਦਾਮ ਵੀ ਸੀਲ ਕੀਤਾ ਗਿਆ।। ਅੰਮ੍ਰਿਤਸਰ ਵਿਖੇ ਹੋਈ ਇੱਕ ਹੋਰ ਜਾਂਚ ਦੌਰਾਨ, 3 ਥਾਂਵਾਂ 'ਤੇ ਦਵਾਈਆਂ ਜਬਤ ਕੀਤੀਆਂ ਗਈਆਂ ਅਤੇ 4 ਨਮੂਨੇ ਟੈੱਸਟ ਤੇ ਜਾਂਚ ਲਈ ਲਏ ਗਏ।
ਗੁਰਦਾਸਪੁਰ ਵਿਖੇ ਬਟਾਲਾ ਤਹਿਸੀਲ ਦੇ ਮਰਾੜ ਪਿੰਡ ਦੇ ਸਹਿਤਾਜ ਮੈਡੀਕਲ ਸਟੋਰ ਵਿਖੇ ਨਸ਼ੀਲੀਆਂ ਦਵਾਈਆਂ ਦੀ ਖਰੀਦ ਸਬੰਧੀ ਜਾਣਕਾਰੀ ਨਾ ਦੇਣ ਤੇ 1026 ਨਸ਼ੀਲੀਆਂ ਗੋਲੀਆਂ ਜਬਤ ਕੀਤੀਆਂ ਗਈਆਂ।
ਏਸ ਹਰਟ ਹਸਪਤਾਲ, ਸੈਕਟਰ-68 ਮੋਹਾਲੀ ਵਿਖੇ ਕਾਰਡਿਐਕ ਸਟੰਟਾਂ ਦੀ ਕੀਮਤ ਸਬੰਧੀ ਜਾਂਚ ਕੀਤੀ ਗਈ ਜੋ ਕਿ ਡੀ.ਪੀ.ਸੀ.ਓ (ਡਰੱਗ ਪਰਾਇਸ ਕੰਟਰੋਲ ਆਰਡਰ) ਦੇ ਅਧੀਨ ਆਉਂਦੇ ਹਨ।। ਇਹਨਾਂ ਦੀ ਕੀਮਤ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਇਸਿੰਗ ਅਥਾਰਟੀ (ਐਨ.ਪੀ.ਪੀ.ਏ.) ਦੁਆਰਾ ਨਿਰਧਾਰਤ ਕੀਮਤਾਂ ਨਾਲ ਮੇਲ ਖਾਂਦੀ ਹੈ। ਇਸੇ ਦੌਰਾਨ ਹਸਪਤਾਲ ਦੀ ਫਾਰਮੇਸੀ ਦੀ ਵੀ ਜਾਂਚ ਕੀਤੀ ਗਈ ਅਤੇ ਕੁਝ ਮਿਆਦ ਖਤਮ ਹੋਈਆਂ ਦਵਾਈਆਂ ਵੀ ਮਿਲੀਆਂ ਅਤੇ ਉਹਨਾਂ ਨੂੰ ਜਬਤ ਕੀਤਾ ਗਿਆ। ਦਵਾਈਆਂ ਦੇ ਨਮੂਨੇ ਟੈਸਟ ਅਤੇ ਵਿਸ਼ਲੇਸ਼ਣ ਲਈ ਲਏ ਗਏ ਅਤੇ ਡਰੱਗ ਅਤੇ ਕਾਸਮੈਟਿਕ ਰੂਲਜ਼ ਦੀ ਉਲੰਘਣਾ ਵੀ ਪਾਈ ਗਈ।
ਲੁਧਿਆਣਾ ਅਤੇ ਸੰਗਰੂਰ ਦੇ ਮਲੇਰਕੋਟਲਾ ਤੇ ਅਹਿਮਦਗੜ• ਦੇ ਵੱਖ-ਵੱਖ ਖੇਤਰਾਂ ਵਿਚ ਵੀ ਜਾਂਚ ਕੀਤੀ ਗਈ, ਜਿੱਥੇ ਵਿਕਰੀ /ਖਰੀਦ ਰਿਕਾਰਡ ਨਾ ਰੱਖਣ, ਐਚ-1 ਰਜਿਸਟਰ ਅਤੇ ਯੋਗ ਵਿਅਕਤੀ /ਫਾਰਮਾਸਿਸਟ ਦੀ ਗ਼ੈਰ-ਹਾਜ਼ਰੀ ਪਾਈ ਗਈ।