• Home
  • ਚੋਣ ਜ਼ਾਬਤਾ ਅੱਜ ਲੱਗੇਗਾ -ਚੋਣ ਕਮਿਸ਼ਨ ਨੇ ਪ੍ਰੈੱਸ ਕਾਨਫਰੰਸ ਸੱਦੀ

ਚੋਣ ਜ਼ਾਬਤਾ ਅੱਜ ਲੱਗੇਗਾ -ਚੋਣ ਕਮਿਸ਼ਨ ਨੇ ਪ੍ਰੈੱਸ ਕਾਨਫਰੰਸ ਸੱਦੀ

ਨਵੀਂ ਦਿੱਲੀ :- ਲੋਕ ਸਭਾ ਚੋਣਾਂ ਲਈ ਅੱਜ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਚੋਣ ਦਾ ਐਲਾਨ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਪੂਰੇ ਦੇਸ਼ ਭਰ ਵਿੱਚ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਭਾਰਤ ਦੇ ਚੋਣ ਕਮਿਸ਼ਨ ਵੱਲੋਂ ਅੱਜ ਸ਼ਾਮ ਨੂੰ 5 ਵਜੇ ਦਿੱਲੀ ਵਿਖੇ ਪ੍ਰੈੱਸ ਕਾਨਫ਼ਰੰਸ ਬੁਲਾ ਲਈ ਹੈ। ਜਿਸ ਵਿੱਚ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਇਲਾਵਾ ਕਿੰਨੇ ਭਾਗਾਂ ਵਿੱਚ ਦੇਸ਼ ਦੀਆਂ ਚੋਣਾਂ ਕਰਵਾਉਣੀਆਂ ਹਨ। ਉਹ ਵੀ ਦੱਸਿਆ ਜਾਵੇਗਾ ।