• Home
  • ਸਰਕਾਰ ਦਾ ਡੰਡਾ :-ਹੁਣ ਸਕੂਲਾਂ ਦੇ ਕਲਰਕ ਨਹੀਂ ਕਰ ਸਕਣਗੇ ਮਨਮਾਨੀ -ਪੜ੍ਹੋ ਚਿੱਠੀ

ਸਰਕਾਰ ਦਾ ਡੰਡਾ :-ਹੁਣ ਸਕੂਲਾਂ ਦੇ ਕਲਰਕ ਨਹੀਂ ਕਰ ਸਕਣਗੇ ਮਨਮਾਨੀ -ਪੜ੍ਹੋ ਚਿੱਠੀ

ਚੰਡੀਗੜ੍ਹ ,(ਖਬਰ ਵਾਲੇ ਬਿਊਰੋ )-ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਦਾ ਅਕਸ ਸੁਧਾਰਨ ਲਈ ਲਗਾਏ ਗਏ ਸਿੱਖਿਆ ਵਿਭਾਗ ਦੇ ਸਕੱਤਰ ਤੇ ਚਰਚਿਤ ਆਈ ਏ ਐੱਸ ਅਫ਼ਸਰ ਕ੍ਰਿਸ਼ਨ ਕੁਮਾਰ ਵੱਲੋਂ ਸਕੂਲਾਂ ਦੇ ਕਲਰਕਾਂ ਦੀ ਰੈਸ਼ਨੇਲਾਈਜੇਸ਼ਨ ਨੀਤੀ ਜਾਰੀ ਕਰਨ ਤੋਂ ਬਾਅਦ ,ਹੁਣ ਕਲਰਕਾਂ ਨੂੰ ਉਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਸਕੂਲ ਦੇ ਕਲੈਰੀਕਲ ਕੰਮਾਂ ਤੋਂ  ਜਾਣੂ ਕਰਵਾਉਣ ਵਾਲਾ ਦੋ ਸਫ਼ਿਆਂ ਦਾ ਪੱਤਰ ਜਾਰੀ ਕਰ ਦਿੱਤਾ ਹੈ । ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨੂੰ ਭੇਜੇ ਗਏ ਪੱਤਰ ਚ ਸਾਫ ਲਿਖਿਆ ਹੈ ਕਿ ਇਹ ਕੰਮ ਕਲਰਕ ਕਰਨਗੇ ।

ਦੱਸਣਯੋਗ ਹੈ ਕੇ ਕ੍ਰਿਸ਼ਨ ਕੁਮਾਰ ਵੱਲੋਂ ਮੰਗਵਾਈਆਂ ਗਈਆਂ ਗੁਪਤ ਰਿਪੋਰਟਾਂ ਚ ਇਹ ਸਾਹਮਣੇ ਆਇਆ ਸੀ ਕਿ ਬਹੁ ਗਿਣਤੀ ਸਕੂਲਾਂ ਦੇ ਕਲਰਕ ਸਿਰਫ਼ ਤਨਖ਼ਾਹਾਂ ਦੇ ਪਹਿਲਾਂ ਤੋਂ ਇਲਾਵਾ ਸਿਰਫ ਸਕੂਲ ਮੁਖੀਆਂ ਦੇ ਹੀ ਫੰਡਾਂ ਦਾ ਕੰਮ ਕਰਦੇ ਹਨ ।ਜਦਕਿ ਬਾਕੀ ਅਧਿਆਪਕਾਂ ਨੂੰ ਕਲੈਰੀਕਲ ਕੰਮ ਖ਼ੁਦ ਕਰਨਾ ਪੈਂਦਾ ਸੀ ,ਜਿਸ ਕਾਰਨ ਵੱਖ ਵੱਖ ਵਿਸ਼ਿਆਂ ਦੇ ਅਧਿਆਪਕ ਵਿਦਿਆਰਥੀਆਂ ਨੂੰ ਕਲੈਰੀਕਲ ਕੰਮ ਦਾ ਬੋਝ ਹੋਣ ਕਾਰਨ ਚੰਗੀ ਤਰ੍ਹਾਂ ਪੜ੍ਹਾ ਨਹੀਂ ਸਕਦੇ ਸਨ ।

ਪੜ੍ਹੋ :- ਹੁਣ ਕੀ ਕੀ ਕੰਮ  ਕਰਨਗੇ ਸਕੂਲਾਂ ਦੇ ਕਲਰਕ ।