• Home
  • ਮੋਟਰਸਾਈਕਲ ਸਵਾਰ ਦੋ ਭੰਗੜਾ ਕਲਾਕਾਰਾਂ ਦੀ ਮੌਤ -ਇਕ ਜ਼ਖ਼ਮੀ

ਮੋਟਰਸਾਈਕਲ ਸਵਾਰ ਦੋ ਭੰਗੜਾ ਕਲਾਕਾਰਾਂ ਦੀ ਮੌਤ -ਇਕ ਜ਼ਖ਼ਮੀ

ਚੰਡੀਗੜ੍ਹ :- ਖੁੱਡਾ ਅਲੀ ਸ਼ੇਰ, (ਚੰਡੀਗੜ੍ਹ )ਦੇ ਦੋ ਨੌਜਵਾਨਾਂ ਕਰਨਵੀਰ ਸਿੰਘ (23) ਤੇ ਅਮਰਿੰਦਰ ਸਿੰਘ (25) ਦੀ 4 ਜੁਲਾਈ, 2019 ਨੂੰ ਤੜਕੇ ਦੋ-ਢਾਈ ਵਜੇ ਚੰਡੀਗੜ੍ਹ ਸੈਕਟਰ 16-17 ਨੂੰ ਵੰਡਦੀ ਸੜਕ ਉਤੇ ਰੋਜ਼ ਗਾਰਡਨ ਨੇੜੇ ਸੜਕ ਹਾਦਸੇ ਵਿਚ ਮੌਤ ਹੋ ਗਈ।
ਦੋਵੇਂ ਭੰਗੜੇ ਦੇ ਨਾਮੀ ਕਲਾਕਾਰ ਸਨ। ਇਨ੍ਹਾਂ 10 ਜੁਲਾਈ ਨੂੰ ਭੰਗੜਾ ਪੇਸ਼ਕਾਰੀ ਲਈ ਓਮਾਨ ਜਾਣਾ ਸੀ।ਇਹ ਕਈ ਫਿਲਮਾਂ ਤੇ ਗੀਤਾਂ ਵਿੱਚ ਭੰਗੜਾ ਪਾ ਚੁੱਕੇ ਹਨ।
ਇਹ ਮੋਟਰਸਾਈਕਲ ਉਤੇ ਸਵਾਰ ਸਨ। ਤੀਜਾ ਨੌਜਵਾਨ ਮਨਪ੍ਰੀਤ ਸਿੰਘ ਜ਼ਖ਼ਮੀ ਹੈ ਤੇ ਹਸਪਤਾਲ ਵਿਚ ਜ਼ੇਰੇ- ਇਲਾਜ ਹੈ।