• Home
  • ਸ਼੍ਰੋਮਣੀ ਕਮੇਟੀ ਵਿਰੁੱਧ ਵਿਧਾਨ ਸਭਾ ਚ ਨਿੰਦਾ ਪ੍ਰਸਤਾਵ ਮਤਾ ਪਾਸ

ਸ਼੍ਰੋਮਣੀ ਕਮੇਟੀ ਵਿਰੁੱਧ ਵਿਧਾਨ ਸਭਾ ਚ ਨਿੰਦਾ ਪ੍ਰਸਤਾਵ ਮਤਾ ਪਾਸ

ਚੰਡੀਗੜ੍ਹ (ਖਬਰ ਵਾਲੇ ਬਿਊਰੋ )-ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਸਮਝੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋ ਦਿਨ ਪਹਿਲਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਬਰਗਾੜੀ ਬੇਅਦਬੀ ਮਾਮਲੇ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਰਿਪੋਰਟ ਨੂੰ ਪੇਸ਼ ਹੋਣ ਤੋਂ ਪਹਿਲਾਂ ਹੀ ਮੁੱਢੋਂ ਰੱਦ ਕਰਨ ਦਾ ਮੁੱਦਾ ਉਸ ਸਮੇਂ ਜਦੋਂ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ । ਕੁਲਦੀਪ ਸਿੰਘ ਵੈਦ ਵੱਲੋਂ ਪਰ ਸਦਨ ਚ ਕਹੀ ਗਈ ਗੱਲ ਨੂੰ ਜ਼ੋਰ ਨਾਲ ਉਠਾਉਂਦਿਆਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਨਵਜੋਤ ਸਿੰਘ ਸਿੱਧੂ ਨੇ ਸਪੀਕਰ ਨੂੰ ਬੇਨਤੀ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਇਲੈਕਟਿਡ ਹੈ ,ਇਸ ਲਈ ਉਨ੍ਹਾਂ ਕੋਲ ਕੋਈ ਅਧਿਕਾਰ ਨਹੀਂ ਕਮਿਸ਼ਨ ਦੀ ਰਿਪੋਰਟ ਨੂੰ ਰੱਦ ਕਰਨ ਦਾ। ਇਸ ਸਮੇਂ ਦੋਵਾਂ ਮੰਤਰੀਆਂ ਨੇ ਜਦੋਂ ਆਵਾਜ਼ ਉਠਾਈ ਤਾਂ ਹਾਊਸ ਵਿੱਚੋਂ ਸਾਰੇ ਵਿਧਾਇਕਾਂ ਵੱਲੋਂ ਉਨ੍ਹਾਂ ਦੀ ਹਾਂ ਚ ਹਾਂ ਮਿਲਾਈ ਗਈ । ਜੇਲ ਮੰਤਰੀ ਰੰਧਾਵਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਖੁਦ ਡੇਰਾ ਸੱਚਾ ਸੌਦਾ ਦਾ ਚੇਲਾ ਹੈ ਕਿਉਂਕਿ ਇਸ ਨੂੰ ਅਕਾਲ ਤਖ਼ਤ ਵੱਲੋਂ ਤਨਖਾਹ ਵੀ ਲੱਗ ਚੁੱਕੀ ਹੈ ।

ਬਾਅਦ ਵਿੱਚ ਬ੍ਰਹਮ ਮਹਿੰਦਰਾ ਨੂੰ ਸ਼੍ਰੋਮਣੀ ਕਮੇਟੀ ਵਿਰੁੱਧ ਨਿੰਦਾ ਪ੍ਰਸਤਾਵ ਮਤਾ ਪੇਸ਼ ਕਰਨਾ ਪਿਆ ਜਿਸ ਨੂੰ ਹਾਊਸ ਨੇ ਪਾਸ ਕੀਤਾ ।