• Home
  • ਨਨ ਬਲਾਤਕਾਰ ਮਾਮਲਾ: ਬਿਸ਼ਪ ਦੀ ਜ਼ਮਾਨਤ ਬਾਰੇ ਫੈਸਲਾ 3 ਨੂੰ

ਨਨ ਬਲਾਤਕਾਰ ਮਾਮਲਾ: ਬਿਸ਼ਪ ਦੀ ਜ਼ਮਾਨਤ ਬਾਰੇ ਫੈਸਲਾ 3 ਨੂੰ

ਤਿਰੂਵਨੰਤਪੁਰਮ, (ਖ਼ਬਰ ਵਾਲੇ ਬਿਊਰੋ): ਨਨ ਜਬਰ ਜਨਾਹ ਮਾਮਲੇ 'ਚ ਜੇਲ ਭੇਜੇ ਗਏ ਕਥਿਤ ਦੋਸ਼ੀ ਜਲੰਧਰ ਦੇ ਬਿਸ਼ਪ ਫਰੈਂਕੋ ਮੁਲੱਕਲ ਦੀ ਜ਼ਮਾਨਤ ਅਰਜ਼ੀ 'ਤੇ ਕੇਰਲ ਹਾਈ ਹਾਈਕੋਰਟ 'ਚ ਸੁਣਵਾਈ ਪੂਰੀ ਹੋ ਗਈ ਹੈ।। ਹੁਣ ਮੁਲੱਕਲ ਦੀ ਜ਼ਮਾਨਤ ਅਰਜ਼ੀ 'ਤੇ ਹਾਈ ਕੋਰਟ ਵੱਲੋਂ 3 ਅਕਤੂਬਰ ਨੂੰ ਫ਼ੈਸਲਾ ਸੁਣਾਇਆ ਜਾਵੇਗਾ।

ਦਸ ਦਈਏ ਕਿ ਨਨ ਦੀ ਪੋਪ ਨੂੰ ਸ਼ਿਕਾਇਤ ਤੋਂ ਬਾਅਦ ਕੇਰਲਾ ਪੁਲਿਸ ਨੇ ਬਿਸ਼ਪ ਨੂੰ ਸੰਮਨ ਭੇਜ ਕੇ ਤਲਬ ਕੀਤਾ ਸੀ ਤੇ ਜਿਸ ਤੋਂ ਬਾਅਦ ਉਸ ਨੂੰ ਹਿਰਾਸਤ 'ਚ ਲੈ ਕੇ ਅਦਾਲਤ 'ਚ ਪੇਸ਼ ਕੀਤਾ ਸੀ। ਅਦਾਲਤ ਨੇ ਬਿਸ਼ਪ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਸੀ।