• Home
  • ਪਾਕਿ ਰੇਂਜਰਜ਼ ਨੇ ਬੀਐਸਐਫ਼ ਦੇ ਜਵਾਨ ਨੂੰ ਬੇਰਹਿਮੀ ਨਾਲ ਸ਼ਹੀਦ ਕੀਤਾ

ਪਾਕਿ ਰੇਂਜਰਜ਼ ਨੇ ਬੀਐਸਐਫ਼ ਦੇ ਜਵਾਨ ਨੂੰ ਬੇਰਹਿਮੀ ਨਾਲ ਸ਼ਹੀਦ ਕੀਤਾ

ਜੰਮੂ, (ਖ਼ਬਰ ਵਾਲੇ ਬਿਊਰੋ): ਜੰਮੂ ਵਿਚ ਅੰਤਰਰਾਸ਼ਟਰੀ ਸਰਹੱਦ (ਆਈ.ਬੀ.) ਤੋਂ ਅਗਵਾ ਕੀਤੇ ਗਏ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨ ਦੀ ਲਾਸ਼ ਮੰਗਲਵਾਰ ਸ਼ਾਮ ਮਿਲ ਗਈ ਹੈ।
ਸੋਸ਼ਲ ਮੀਡੀਆ 'ਤੇ ਬੁੱਧਵਾਰ ਨੂੰ ਜਵਾਨ ਦੀ ਲਾਸ਼ ਦਿਖਾਈ ਗਈ ਜਿਸ ਵਿਚ ਉਸ ਦੇ ਸਰੀਰ 'ਤੇ ਚੋਟਾਂ ਦੇ ਨਿਸ਼ਾਨ ਹਨ ਤੇ ਅੱਖਾਂ ਕੱਢੀਆਂ ਹੋਈਆਂ ਹਨ। ਪਾਕਿਸਤਾਨੀ ਰੇਂਜਰਜ਼ ਨੇ ਜਵਾਨ ਦੀ ਲਾਸ਼ ਦੀ ਬੇਹੁਰਤੀ ਕਰ ਕੇ ਭਾਰਤੀ ਸੀਮਾ ਵਲ ਸੁੱਟ ਦਿੱਤੀ ਗਈ।
ਬੀਐਸਐਫ ਦੇ ਜਵਾਨ ਦੀ ਸ਼ਨਾਖ਼ਤ ਨਰਿੰਦਰ ਕੁਮਾਰ ਵਜੋਂ ਹੋਈ ਹੈ। ਬੀਐਸਐਫ ਦੀ ਇਕ ਪ੍ਰੈੱਸ ਰਿਲੀਜ਼ ਵਿਚ ਕਿਹਾ ਹੈ, “ਇਕ ਬੀਐਸਐਫ ਦੀ ਪਾਰਟੀ ਜੋ ਤਾਰਾਂ ਦੇ ਨੇੜੇ ਤਾਇਨਾਤ ਸੀ, ਉਸ ਉਪਰ ਪਾਕਿਸਤਾਨ ਵਲੋਂ ਗੋਲੀਬਾਰੀ ਕੀਤੀ ਗਈ ਸੀ। ਬੀਐਸਐਫ ਸੈਨਿਕਾਂ ਨੇ ਫੌਰੀ ਕਾਰਵਾਈ ਕੀਤੀ ਅਤੇ ਜਵਾਬੀ ਕਾਰਵਾਈ ਕੀਤੀ। ਦੁਸ਼ਮਣ ਦੀਆਂ ਗੋਲੀਆਂ ਦੌਰਾਨ ਬੀਐਸਐਫ ਦਾ ਇਕ ਜਵਾਨ ਗੁੰਮ ਹੋ ਗਿਆ। ਪਾਕਿ ਰੇਜਰਜ਼ ਜਵਾਨ ਨੂੰ ਉਠਾ ਕੇ ਲੈ ਗਏ ਤੇ ਜਵਾਨ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ।
ਇਹ ਪਤਾ ਲੱਗਿਆ ਹੈ ਕਿ ਮੈਡੀਕਲ ਜਾਂਚ ਦੌਰਾਨ, ਜਵਾਨ ਦੇ ਸਰੀਰ ਤੇ ਬਹੁਤ ਸਾਰੇ ਜ਼ਖਮ ਮਿਲੇ ਹਨ, ਜੋ ਦਰਸਾਉਂਦਾ ਹੈ ਕਿ ਉਸ ਨੂੰ ਮਾਰਨ ਤੋਂ ਪਹਿਲਾਂ ਬੇਰਹਿਮੀ ਨਾਲ ਅਤਿਆਚਾਰ ਕੀਤਾ ਗਿਆ ਸੀ।