• Home
  • ਫ਼ਰੀਦਕੋਟ ਲੋਕ ਸਭਾ ਹਲਕੇ ਲਈ ਸ਼੍ਰੀ ਡੈਨੀਅਲ ਕੈਡੂਲਨਾ ਜਨਰਲ ਅਬਜ਼ਰਵਰ ਤਾਇਨਾਤ

ਫ਼ਰੀਦਕੋਟ ਲੋਕ ਸਭਾ ਹਲਕੇ ਲਈ ਸ਼੍ਰੀ ਡੈਨੀਅਲ ਕੈਡੂਲਨਾ ਜਨਰਲ ਅਬਜ਼ਰਵਰ ਤਾਇਨਾਤ

ਮੋਗਾ 29 ਅਪ੍ਰੈਲ:
 ਜ਼ਿਲ•ਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਆਈ.ਏ.ਐਸ. ਨੇ ਦੱਸਿਆ ਕਿ ਲੋਕ ਸਭਾ ਹਲਕਾ-09 ਫਰੀਦਕੋਟ ਲਈ ਜਨਰਲ ਅਬਜ਼ਰਵਰ ਸ਼੍ਰੀ ਡੈਨੀਅਲ ਕੈਡੂਲਨਾ ਜੋ ਕਿ ਝਾਰਖੰਡ ਕੇਡਰ ਦੇ ਆਈ.ਏ.ਐਸ.ਅਧਿਕਾਰੀ ਹਨ, ਫ਼ਰੀਦਕੋਟ ਪੁੱਜ ਚੁੱਕੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਮੋਗਾ ਜ਼ਿਲ•ੇ ਦੇ ਕਿਸੇ ਵੀ ਵਿਅਕਤੀ ਨੇ ਜ਼ਿਲ•ੇ ਅੰਦਰ ਚੋਣ ਜ਼ਾਬਤੇ ਸਬੰਧੀ ਕੋਈ ਸ਼ਿਕਾਇਤ ਦੇਣੀ ਹੈ ਜਾਂ ਕੋਈ ਗੱਲ ਚੋਣ ਨਿਗਰਾਨ ਦੇ ਧਿਆਨ ਵਿੱਚ ਲਿਆਉਣੀ ਹੈ ਤਾਂ ਜਨਰਲ ਅਬਜ਼ਰਬਰ ਦੇ ਮੋਬਾਈਲ ਫੋਨ ਨੰਬਰ 99157-20526 ਜਾਂ ਲੈਂਡ ਲਾਈਨ 01639-254038 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਰੈਸਟ ਹਾਊਸ ਦੇ ਕਮਰਾ ਨੰ: 102 ਵਿਖੇ ਵੀ Àਨ•ਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸ੍ਰੀ ਰਵਿੰਦਰ ਕੁਮਾਰ ਕਾਰਜਕਾਰੀ ਇੰਜੀਨੀਅਰ ਜਨ ਸਿਹਤ ਉਨ•ਾਂ ਦੇ ਲਾਈਜਨ ਅਫ਼ਸਰ ਹਨ, ਉਨ•ਾਂ ਨਾਲ ਵੀ ਮੋਬਾਈਲ ਨੰ: 98788-83040 'ਤੇ ਸੰਪਰਕ ਕੀਤਾ ਜਾ ਸਕਦਾ ਹੈ।