• Home
  • ਪੰਜਾਬ ਚ ਕੱਲ੍ਹ 22ਅਪ੍ਰੈਲ ਤੋਂ ਹੋਣਗੀਆਂ ਨਾਮਜ਼ਦਗੀਆਂ :- ਹਰ ਨਾਗਰਿਕ ਉਮੀਦਵਾਰਾਂ ਦਾ ਡਾਟਾ ਆਨਲਾਈਨ ਤੁਰੰਤ ਦੇਖ ਸਕੇਗਾ:- ਪੜ੍ਹੋ ਪੂਰਾ ਚੋਣ ਪ੍ਰੋਗਰਾਮ

ਪੰਜਾਬ ਚ ਕੱਲ੍ਹ 22ਅਪ੍ਰੈਲ ਤੋਂ ਹੋਣਗੀਆਂ ਨਾਮਜ਼ਦਗੀਆਂ :- ਹਰ ਨਾਗਰਿਕ ਉਮੀਦਵਾਰਾਂ ਦਾ ਡਾਟਾ ਆਨਲਾਈਨ ਤੁਰੰਤ ਦੇਖ ਸਕੇਗਾ:- ਪੜ੍ਹੋ ਪੂਰਾ ਚੋਣ ਪ੍ਰੋਗਰਾਮ

ਜਲੰਧਰ, 21  ਅਪ੍ਰੈਲ -ਜਲੰਧਰ ਲੋਕ ਸਭ ਸੀਟ ਲਈ 22 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ ਲਈ ਜ਼ਿਲਾ ਪ੍ਰਸ਼ਾਸ਼ਨ ਜਲੰਧਰ ਨੇ ਸਾਰੇ ਪ੍ਰਬੰਧ ਮੁਕੱਮਲ ਕਰ ਲਏ ਹਨ   ।

ਜਲੰਧਰ ਦੇ ਡਿਪਟੀ ਕਮਿਸ਼ਨਰ ਕੁਮ ਜ਼ਿਲਾ ਚੋਣ ਅਧਿਕਾਰੀ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਬੀਤੇ ਦੋ ਦਿਨਾਂ ਤੋਂ ਇਸ ਸੰਬੰਧੀ ਕੀਤੇ ਗਏ ਸਾਰੇ ਪ੍ਰਬੰਧਾਂ ਦਾ ਖੁਦ ਜਾਇਜਾ ਲਿਆ ਤਾਂ ਜੋ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ । ਜ਼ਿਲਾ ਚੋਣ ਅਧਿਕਾਰੀ ਆਪਣੀ ਅਦਾਲਤ ਦੇ ਵਿਚ ਉਮੀਦਵਾਰਾਂ ਤੋਂ ਨਾਮਜ਼ਦਗੀ ਦੇ ਕਾਗਜ਼ ਸਵੇਰੇ 11  ਤੋਂ ਦੁਪਹਿਰ 3  ਵਜੇ ਤਕ ਲਿਆ ਕਰਨਗੇ  । ਉਹਨਾਂ ਦੀ ਗੈਰ ਮੌਜ਼ੂਦਗੀ ਦੇ ਵਿਚ ਉਪ ਮੰਡਲ ਮੈਜਿਸਟ੍ਰੇਟ ਜਲੰਧਰ II ਸ਼੍ਰੀ ਪਰਮਵੀਰ ਸਿੰਘ ਇਹ ਕਾਗਜ਼ ਹਾਸਿਲ ਕਰਿਆ ਕਰਨਗੇ  ।

ਆਦਰਸ਼ ਚੋਣ ਜ਼ਾਬਤੇ ਦੇ ਮੱਦੇਨਜ਼ਰ ਉਮੀਦਵਾਰ ਸਮੇਤ ਕੇਵਲ ਪੰਜ ਵਿਅਕਤੀ ਹੀ ਨਾਮਜ਼ਦਗੀ ਭਰਨ ਲਈ ਜ਼ਿਲਾ ਚੋਣ ਅਫਸਰ ਪਾਸ ਜਾ ਸਕਣਗੇ  । ਨਾਮਜ਼ਦਗੀ ਭਰਨ ਦੀ ਪ੍ਰਕਿਰਿਆ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਣ ਲਈ ਜ਼ਿਲਾ ਪ੍ਰਸ਼ਾਸ਼ਨ ਵਲੋਂ ਇਸ ਦੀ ਵੀਡਿਓਗ੍ਰਾਫੀ ਕਾਰਵਾਈ ਜਾਵੇਗੀ  । ਇਸੇ ਤਰਾਂ ਪੂਰੇ ਜ਼ਿਲਾ ਪ੍ਰਸ਼ਾਸ਼ਕੀ ਕੰਪਲੈਕਸ ਵਿਚ ਵੀ ਜ਼ਿਲਾ ਪ੍ਰਸ਼ਾਸ਼ਨ ਵਲੋਂ ਸੀ ਸੀ ਟੀ ਵੀ ਕੈਮਰੇ ਲਗਾ ਦਿੱਤੇ ਗਏ ਹਨ ਤਾਂ ਜੋ ਕਿਸੇ ਵੀ ਤਰਾਂ ਦੀ ਚੋਣ ਜ਼ਾਬਤੇ ਦੀ ਉਲੰਘਣਾ ਤੇ ਪੈਣੀ ਨਿਗਾਹ ਰੱਖੀ ਜਾ ਸਕੇ  । 

ਇਕ ਹੋਰ ਅਹਿਮ ਫੈਸਲੇ ਵਿਚ ਭਾਰਤੀ ਚੋਣ ਕਮਿਸ਼ਨ ਨੇ ਇਹ ਵੀ ਫੈਸਲਾ ਲਿਆ ਹੈ ਕਿ ਨਾਮਜ਼ਦਗੀ ਵੇਲੇ ਉਮੀਦਵਾਰ ਵਲੋਂ ਦਿੱਤੀ ਜਾਂਦੀ ਜਾਣਕਾਰੀ ਨੂੰ ਨਾਲ ਦੇ ਨਾਲ ਹੀ ਅੱਪਲੋਡ ਕਰ ਦਿੱਤਾ ਜਾਵੇਗਾ ਤਾ ਜੋ ਕੋਈ ਵੀ ਵਿਅਕਤੀ ਉਸ ਨੂੰ ਵੇਖ ਸਕੇ  । ਇਸ ਦੇ ਲਈ ਜ਼ਿਲਾ ਪ੍ਰਸ਼ਾਸ਼ਨ ਵਲੋਂ ਮਾਹਿਰ ਸਟਾਫ ਲਗਾ ਦਿੱਤਾ ਗਿਆ ਹੈ ਜੋ ਇਹ ਜਾਣਕਾਰੀ ਨਾਲ ਦੇ ਨਾਲ ਹੀ ਅੱਪਲੋਡ ਕਰ ਦੇਣਗੇ  । ਕੋਈ ਵੀ ਵਿਅਕਤੀ ਇਸ ਜਾਣਕਾਰੀ ਨੂੰ ਮੁਖ ਚੋਣ ਅਧਿਕਾਰੀ ਪੰਜਾਬ ਦੀ ਵੈਬਸਾਈਟ ਤੇ ਜਾ ਕੇ ਵੇਖ ਸਕਦਾ ਹੈ  ।