• Home
  • ਹਾਕੀ ਦੇ ਜਾਦੂਗਰ ਧਿਆਨਚੰਦ ਦਾ 113ਵਾਂ ਜਨਮਦਿਨ ਜਰਖੜ ਹਾਕੀ ਅਕੈਡਮੀ ਨੇ ਖੇਡ ਦਿਵਸ ਵਜੋਂ ਮਨਾਇਆ

ਹਾਕੀ ਦੇ ਜਾਦੂਗਰ ਧਿਆਨਚੰਦ ਦਾ 113ਵਾਂ ਜਨਮਦਿਨ ਜਰਖੜ ਹਾਕੀ ਅਕੈਡਮੀ ਨੇ ਖੇਡ ਦਿਵਸ ਵਜੋਂ ਮਨਾਇਆ

ਲੁਧਿਆਣਾ, (ਖ਼ਬਰ ਵਾਲੇ ਬਿਊਰੋ )- ਹਾਕੀ ਇੰਡੀਆ ਦੀਆਂ ਹਦਾਇਤਾਂ 'ਤੇ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਵੱਲੋਂ ਹਾਕੀ ਦੇ ਜਾਦੂਗਰ ਸ਼੍ਰੀ ਧਿਆਨਚੰਦ ਦਾ 113ਵਾਂ ਜਨਮਦਿਨ ਰਾਸ਼ਟਰੀ ਖੇਡ ਦਿਵਸ ਵਜੋਂ ਜਰਖੜ ਖੇਡ ਸਟੇਡੀਅਮ ਵਿਖੇ ਮਨਾਇਆ ਗਿਆ। ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਪ੍ਰਬੰਧਕਾਂ ਵੱਲੋਂ ਮੇਜਰ ਧਿਆਨਚੰਦ ਨੂੰ ਯਾਦ ਕਰਦਿਆਂ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਪ੍ਰਿੰਸੀਪਲ ਹਰਦੇਵ ਸਿੰਘ ਜਰਖੜ ਸਕੂਲ, ਕਲੱਬ ਦੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਜਰਖੜ ਅਕੈਡਮੀ ਦੇ ਪ੍ਰਧਾਨ ਪਰਮਜੀਤ ਸਿੰਘ ਨੀਟੂ, ਅਤੇ ਤੇਜਿੰਦਰ ਸਿੰਘ ਜਰਖੜ, ਸੰਦੀਪ ਸਿੰਘ ਜਰਖੜ ਨੇ ਬੱਚਿਆਂ ਨੂੰ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਅਤੇ ਜੀਵਨ ਬਾਰੇ ਜਾਗਰੂਕ ਕੀਤਾ। ਉਨ੍ਹਾਂ ਆਖਿਆ, ਇਸ ਖੇਡ ਦਿਵਸ ਦਾ ਮੁੱਖ ਮਕਸਦ ਇਸ ਮੁਲਕ ਵਿਚੋਂ ਅਤੇ ਇਸ ਤਰ੍ਹਾਂ ਦੀਆਂ ਅਕੈਡਮੀਆਂ 'ਚੋਂ ਹਾਕੀ ਦੇ ਜਾਦੂਗਰ ਧਿਆਨਚੰਦ ਵਰਗੇ ਪਲੇਅਰ ਪੈਦਾ ਕਰਨਾ ਹੈ। ਇਸ ਮੌਕੇ ਜਰਖੜ ਅਕੈਡਮੀ ਵਿਖੇ ਸਥਾਪਿਤ ਮੇਜਰ ਧਿਆਨਚੰਦ ਦੇ ਆਦਮਕੱਦ ਬੁੱਤ 'ਤੇ ਫੁੱਲ ਮਾਲਾ ਹਾਰ ਪਾ ਕੇ ਅਤੇ ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਮੌਕੇ ਜਰਖੜ ਸਟੇਡੀਅਮ ਵਿਖੇ ਨੀਲੇ ਅਤੇ ਲਾਲ ਰੰਗ ਦੀ ਐਸਟਰੋਟਰਫ 'ਤੇ ਇੱਕ ਪ੍ਰਦਰਸ਼ਨੀ ਮੈਚ ਵੀ ਕਰਾਇਆ ਗਿਆ। ਜਿਸ ਵਿਚ ਧਿਆਨਚੰਦ ਹਾਕੀ ਇਲੈਵਨ ਨੇ ਜਰਖਵ ਹਾਕੀ ਅਕੈਡਮੀ ਨੂੰ 3-2 ਨਾਲ ਹਰਾਇਆ। ਇਸ ਮੌਕੇ ਇੰਸਪੈਕਟਰ ਬਲਬੀਰ ਸਿੰਘ, ਲੈਕਚਰਾਰ ਦੇਸ ਰਾਜ, ਲੈਕਚਰਾਰ ਸੁਖਵਿੰਦਰ ਸਿੰਘ, ਮੈਡਮ ਪਰਮਜੀਤ ਕੌਰ, ਇੰਚਾਰਜ ਸਰੀਰਕ ਸਿੱਖਿਆ, ਮੈਡਮ ਸੁਰਿੰਦਰ ਕੌਰ, ਰੌਬਿਨ ਸਿੱਧੂ, ਰਣਜੀਤ ਸਿੰਘ ਦੁਲੇਅ, ਅਜੀਤ ਸਿੰਘ ਲਾਦੀਆਂ ਪਹਿਲਵਾਨ ਹਰਮੇਲ ਸਿੰਘ ਕਾਲਾ, ਸ਼ਿੰਗਾਰਾ ਸਿੰਘ ਜਰਖੜ, ਮਨਦੀਪ ਸਿੰਘ ਜਰਖੜ, ਦਲਬੀਰ ਸਿੰਘ ਜਰਖੜ, ਕੋਚ ਗੁਰਸਤਿੰਦਰ ਸਿੰਘ ਪਰਗਟ, ਸੰਦੀਪ ਸਿੰਘ ਸੋਨੂੰ ਜਰਖੜ, ਚਾਚਾ ਜਗਦੇਵ ਸਿੰਘ ਜਰਖੜ, ਸਾਹਿਬਜੀਤ ਸਿੰਘ, ਸਕੱਤਰ ਜਗਦੀਪ ਸਿੰਘ ਕਾਹਲੋਂ, ਯਾਦਵਿੰਦਰ ਸਿੰਘ ਤੂਰ ਤੇ ਵਾਰਡਨ ਸੋਮਾ ਸਿੰਘ ਰੋਮੀ ਆਦਿ ਹੋਰ ਪ੍ਰਬੰਧਕ, ਸਕੂਲ ਸਟਾਫ ਤੇ ਵੱਡੀ ਗਿਣਤੀ 'ਚ ਬੱਚੇ ਹਾਜ਼ਰ ਸਨ।
ਅਕੈਡਮੀ ਦੇ ਪ੍ਰਧਾਨ ਪਰਮਜੀਤ ਸਿੰਘ ਨੀਟੂ ਨੇ ਆਏ, ਮਹਿਮਾਨਾਂ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਆਖਿਆ ਕਿ ਇਹ ਖੇਡ ਦਿਵਸ ਸਾਡੇ ਲਈ ਇਕ ਮਾਣ ਤੇ ਪ੍ਰੇਰਣਾ ਵਾਲੀ ਗੱਲ ਹੈ।
ਫੋਟੋ ਕੈਪਸ਼ਨ - ਜਰਖੜ ਹਾਕੀ ਅਕੈਡਮੀ ਵਿਖੇ ਹਾਕੀ ਦੇ ਜਾਦੂਗਰ ਧਿਆਨਚੰਦ ਦੇ ਆਦਮਕੱਦ ਬੁੱਤ 'ਤੇ ਫੁੱਲ ਮਾਲਾ ਭੇਟ ਕਰਕੇ ਸ਼ਰਧਾਂਜਲੀ ਭੇਟ ਕਰਦੇ ਹੋਏ ਪ੍ਰਿੰ. ਹਰਦੇਵ ਸਿੰਘ, ਪ੍ਰਬੰਧਕ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਪਰਮਜੀਤ ਸਿੰਘ ਨੀਟੂ, ਸੰਦੀਪ ਸਿੰਘ ਪੰਧੇਰ, ਇੰਸਪੈਕਟਰ ਬਲਬੀਰ ਸਿੰਘ ਆਦਿ ਆਗੂ ਹਾਜ਼ਰ ਸਨ।