• Home
  • ਅਕਾਲੀਆਂ ਨੂੰ ਫਤਿਹਗੜ੍ਹ ਸਾਹਿਬ ਤੋਂ ਲੱਭਾ ਉਮੀਦਵਾਰ ! ਪੜ੍ਹੋ ਕਿਹੜਾ ਹੋਵੇਗਾ ਉਮੀਦਵਾਰ ?

ਅਕਾਲੀਆਂ ਨੂੰ ਫਤਿਹਗੜ੍ਹ ਸਾਹਿਬ ਤੋਂ ਲੱਭਾ ਉਮੀਦਵਾਰ ! ਪੜ੍ਹੋ ਕਿਹੜਾ ਹੋਵੇਗਾ ਉਮੀਦਵਾਰ ?

ਚੰਡੀਗੜ੍ਹ :- ਸ਼੍ਰੋਮਣੀ ਅਕਾਲੀ ਦਲ ਵੱਲੋਂ ਫਤਿਹਗੜ੍ਹ ਸਾਹਿਬ ਦੀ ਲੋਕ ਸਭਾ ਸੀਟ ਲਈ ਅਖੀਰ ਦੇਰ ਸ਼ਾਮ ਤੱਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਚੱਲੀ ਮੀਟਿੰਗ ਚਫਾਈਨਲ ਹੋ ਗਿਆ ਹੈ ।

ਅਕਾਲੀ ਦਲ ਦੇ ਅੰਦਰੂਨੀ ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਫਤਹਿਗੜ੍ਹ ਸਾਹਿਬ ਦੇ ਲੋਕ ਸਭਾ ਚੋਣ ਹਲਕੇ ਅਧੀਨ ਆਉਂਦੇ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ,ਜ਼ਿਲ੍ਹਾ ਪ੍ਰਧਾਨਾਂ ਅਤੇ ਸਰਕਲ ਪ੍ਰਧਾਨਾਂ ਦੀ ਬੁਲਾਈ ਗਈ ਚੰਡੀਗੜ੍ਹ ਵਿਖੇ ਮੀਟਿੰਗ ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਰਹੇ ਸਾਬਕਾ ਆਈ ਏ ਐੱਸ ਅਧਿਕਾਰੀ ਦਰਬਾਰਾ ਸਿੰਘ ਗੁਰੂ ਚੋਣ ਨੂੰ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ । ਜਿਸ ਦਾ ਐਲਾਨ ਹੋਣਾ ਬਾਕੀ ਹੈ ।

ਦੱਸਣਯੋਗ ਹੈ ਕਿ ਅਕਾਲੀ ਦਲ ਵੱਲੋਂ ਇਸ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਦੋ ਵੱਡੇ ਅਧਿਕਾਰੀ ਜਿਨ੍ਹਾਂ ਚ ਜਲੰਧਰ ਦੇ ਐਸਐਸਪੀ ਹਰਮੋਹਨ ਸਿੰਘ ਸੰਧੂ ਤੇ ਹੁਸ਼ਿਆਰਪੁਰ ਦੇ ਆਰ ਟੀ ਓ ਕਰਨ ਸਿੰਘ ਨੂੰ ਫਤਿਹਗੜ੍ਹ ਸਾਹਿਬ ਤੋਂ ਚੋਣ ਲੜਾਉਣ ਲਈ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦਿਵਾਏ ਸਨ ,ਪਰ ਸੂਤਰਾਂ ਮੁਤਾਬਕ ਹਰਮੋਹਨ ਸਿੰਘ ਸੰਧੂ ਵੱਲੋਂ ਆਪਣੇ ਵਿਧਾਨ ਸਭਾ ਹਲਕੇ ਤੋਂ ਹੀ ਆਉਂਦੀਆਂ ਵਿਧਾਨ ਸਭਾ ਚੋਣਾਂ ਚ ਚੋਣ ਲੜਨ ਦਾ ਮਨ ਬਣਾ ਲਿਆ ਤੇ ਬਾਅਦ ਵਿੱਚ ਕਰਨ ਸਿੰਘ ਨੂੰ ਅਕਾਲੀ ਦਲ ਵੱਲੋਂ ਨਿਰੰਕਾਰੀ ਮਿਸ਼ਨ ਦੇ ਆਗੂ ਦੇ ਚਚੇਰੇ ਭਰਾ ਹੋਣ ਕਾਰਨ ਜਵਾਬ ਦੇ ਦਿੱੱਤਾ ਗਿਆ ਸੀ ,ਜਿਸ ਕਾਰਨ ਕਰਨ ਸਿੰਘ ਵੱਲੋਂ ਦੁਬਾਰਾ ਨੌਕਰੀ ਜੁਆਇਨ ਇਹ ਕਹਿ ਕੇ ਕੀਤੀ ਗਈ ਕਿ ਉਸ ਦਾ ਤਕਨੀਕੀ ਕਾਰਨਾਂ ਕਰਕੇ ਅਸਤੀਫਾ ਨਹੀਂ ਮਨਜ਼ੂਰ ਹੋਇਆ ।ਭਾਵੇਂ ਕਿ ਬੀਤੇ ਕੱਲ੍ਹ ਦੇਰ ਸ਼ਾਮ ਹੋਈ ਮੀਟਿੰਗ ਚ ਕਰਨ ਸਿੰਘ ਆਪਣੀ ਪਤਨੀ ਵਨਿੰਦਰ ਕੌਰ ਲੂੰਬਾ ਦੀ ਫਤਹਿਗੜ੍ਹ ਸਾਹਿਬ ਤੋਂ ਹੀ ਉਮੀਦਵਾਰੀ ਲਈ ਪੁੱਜਾ ਹੋਇਆ ਸੀ ਜਿਸ ਦਾ ਬਕਾਇਦਾ ਇੱਕ ਆਗੂ ਨੇ ਮੀਟਿੰਗ ਚ ਨਾਮ ਵੀ ਪ੍ਰਪੋਜ਼ ਕੀਤਾ ,ਪਰ ਉਸ ਸਮੇਂ ਕੁੱਝ ਆਗੂਆਂ ਨੇ ਫਿਰ ਉਹੀ ਦੁਹਰਾਇਆ ਕਿ ਜੇਕਰ ਅੱਜ ਦੇ ਹਾਲਾਤਾਂ ਮੁਤਾਬਕ ਨਿਰੰਕਾਰੀ ਪਰਿਵਾਰ ਨਾਲ ਸਬੰਧਤ ਆਗੂ ਨੂੰ ਉਮੀਦਵਾਰ ਬਣਾਇਆ ਤਾਂ ਅਕਾਲੀ ਦਲ ਹੋਰ ਸੰਕਟ ਚ ਪੈ ਜਾਵੇਗਾ । ਜਿਸ ਤੋਂ ਬਾਅਦ ਚ ਸੁਖਬੀਰ ਸਿੰਘ ਬਾਦਲ ਨੇ ਦਰਬਾਰਾ ਸਿੰਘ ਗੁਰੂ ਬਾਰੇ ਸਭ ਦੀ ਸਹਿਮਤੀ ਲੈ ਲਈ ਹੈ।

ਦੱਸਣਯੋਗ ਹੈ ਕਿ ਪਹਿਲਾਂ ਦਰਬਾਰਾ ਸਿੰਘ ਗੁਰੂ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਹਲਕਾ ਭਦੌੜ ਤੋਂ ਅਕਾਲੀ ਦਲ ਨੇ ਉਮੀਦਵਾਰ ਬਣਾਇਆ ਸੀ, ਜਿੱਥੇ ਕਿ ਉਸਨੂੰ ਕਾਂਗਰਸ ਦੇ ਉਮੀਦਵਾਰ ਲੋਕ ਗਾਇਕ ਮੁਹੰਮਦ ਸਦੀਕ ਨੇ ਹਰਾ ਦਿੱਤਾ ਸੀ ।

ਲੰਘ ਕੇ ਗਈਆਂ ਵਿਧਾਨ ਸਭਾ ਦੀਆਂ ਚੋਣਾਂ ਚ ਦਰਬਾਰ ਸਿੰਘ ਗੁਰੂ ਨੂੰ ਵਿਧਾਨ ਸਭਾ ਹਲਕਾ ਬੱਸੀ ਪਠਾਣਾਂ ਤੋਂ ਚੋਣ ਲੜਾਈ ਗਈ ,ਜਿੱਥੇ ਉਹ ਅਕਾਲੀ ਦਲ ਦੇ ਵਿਰੁੱਧ ਚੱਲੀ ਹਨੇਰੀ ਦਾ ਸ਼ਿਕਾਰ ਹੋ ਗਏ ।