• Home
  • ਪੁਲਿਸ ਕਮਿਸ਼ਨਰੇਟ ਵਿੱਚ ਹੌਲਦਾਰਾਂ ਨੂੰ ਏ. ਐੱਸ. ਆਈ. ਵਜੋਂ ਤਰੱਕੀਆਂ

ਪੁਲਿਸ ਕਮਿਸ਼ਨਰੇਟ ਵਿੱਚ ਹੌਲਦਾਰਾਂ ਨੂੰ ਏ. ਐੱਸ. ਆਈ. ਵਜੋਂ ਤਰੱਕੀਆਂ

ਲੁਧਿਆਣਾ,- (ਖ਼ਬਰ ਵਾਲੇ ਬਿਊਰੋ):ਲੰਮੇ ਸਮੇਂ ਤੋਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਵਿੱਚ ਸੇਵਾ ਨਿਭਾਅ ਰਹੇ ਮੁਲਾਜ਼ਮਾਂ  ਜਰਨੈਲ ਸਿੰਘ,  ਝੰਡਾ ਸਿੰਘ,  ਰਮੇਸ਼ ਕੁਮਾਰ ਧਨੌਲਾ,  ਬਲਵਿੰਦਰ ਕੌਰ ਅਤੇ  ਕਮਲਜੀਤ ਕੌਰ ਦੀਆਂ ਹੁਣ ਤੱਕ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਧਿਆਨ ਵਿੱਚ ਰੱਖ ਕੇ ਪੰਜਾਬ ਪੁਲਿਸ ਵੱਲੋਂ ਹੌਲਦਾਰ ਤੋਂ ਸਹਾਇਕ ਸਬ ਇੰਸਪੈਕਟਰ ਵਜੋਂ ਤਰੱਕੀ ਨਾਲ ਨਿਵਾਜ਼ਿਆ ਗਿਆ ਹੈ। 

ਇਸ ਮੌਕੇ ਉਪਰੋਕਤ ਸਾਰਿਆਂ ਨੂੰ ਅੱਜ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਅਸ਼ਵਨੀ ਕਪੂਰ, ਸੁਰਿੰਦਰ  ਲਾਂਬਾ ਵਧੀਕ ਡਿਪਟੀ ਕਮਿਸ਼ਨਰ ਪੁਲਿਸ-2 ਅਤੇ ਸ੍ਰੀ ਦੀਪਕ ਪਾਰਿਕ ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਸਥਾਨਕ) ਨੇ ਤਰੱਕੀ ਦੇ ਸਟਾਰ ਲਗਾਏ। ਇਸ ਮੌਕੇ ਉਨ•ਾਂ ਤਰੱਕੀ ਦੀ ਵਧਾਈ ਦਿੰਦਿਆਂ ਉਨ•ਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।