• Home
  • ਪੰਜਾਬ ਕੈਬਨਿਟ ਦਾ ਫੈਸਲਾ:-8886 ਕੱਚੇ ਅਧਿਆਪਕ ਕੀਤੇ ਪੱਕੇ, ਵਿੱਕੀ ਗੌਂਡਰ ਨੂੰ ਮਾਰਨ ਵਾਲਾ ਇੰਸ: ਬਣਿਆ ਡੀਐਸਪੀ

ਪੰਜਾਬ ਕੈਬਨਿਟ ਦਾ ਫੈਸਲਾ:-8886 ਕੱਚੇ ਅਧਿਆਪਕ ਕੀਤੇ ਪੱਕੇ, ਵਿੱਕੀ ਗੌਂਡਰ ਨੂੰ ਮਾਰਨ ਵਾਲਾ ਇੰਸ: ਬਣਿਆ ਡੀਐਸਪੀ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਕੈਬਨਿਟ ਨੇ ਅਹਿਮ ਫੈਸਲਾ ਕਰਦਿਆਂ ਰਮਸਾ, ਐਸਐਸ ਏ ਅਤੇ ਮਾਡਲ ਸਕੂਲਾਂ ਦੇ 8886 ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਫੈਸਲਾ ਕੀਤਾ ਹੈ। ਇਨਾਂ ਅਧਿਆਪਕਾਂ ਨੂੰ ਮਹੀਨਾਵਾਰ 15000 ਰੁਪਏ ਤਨਖਾਹ ਮਿਲਿਆ ਕਰੇਗੀ ਤੇ ਤਿੰਨ ਸਾਲ ਦੇ ਪ੍ਰੋਵੇਸ਼ਨ ਪੀਰੀਅਡ ਤੋਂ ਬਾਅਦ ਪੂਰੇ ਭੱਤਿਆਂ ਸਮੇਤ ਤਨਖਾਹ ਮਿਲੇਗੀ।
ਇੱਕ ਹੋਰ ਫੈਸਲੇ 'ਚ ਖ਼ਤਰਨਾਕ ਗੈਂਗਸਟਰ ਵਿੱਕੀ ਗੌਂਡਰ ਨੂੰ ਮੁਕਾਬਲੇ ਦੌਰਾਨ ਮਾਰਨ ਵਾਲੇ ਇੰਸ: ਬਿਕਰਮਜੀਤ ਸਿੰਘ ਮਾਨ ਨੂੰ ਪਦਉਨਤ ਕਰ ਕੇ ਡੀਐਸਪੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਹ ਜਾਣਕਾਰੀ ਕੈਬਨਿਟ ਮੀਟਿੰਗ ਬਾਰੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦਸਿਆ ਕਿ ਪੰਜਾਬ 'ਚ ਵਿਸ਼ਵ ਭਰ 'ਚ ਲਾਮ ਉਚਾ ਕਰਨ ਵਾਲੀ ਖਿਡਾਰਣ ਹਰਮਨਜੋਤ ਕੌਰ ਜਿਸ ਦੀ ਵਿਦਿਅਕ ਯੋਗਤਾ ਨੂੰ ਲੈ ਕੇ ਉਸ ਦੇ ਡੀਐਸਪੀ ਅਹੁਦੇ 'ਤੇ ਰੋਕ ਲਗਾ ਦਿੱਤੀ ਗਈ ਸੀ, ਬਾਰੇ ਵੀ ਕੈਬਨਿਟ ਮੀਟਿੰਗ 'ਚ ਖੁੱਲ ਕੇ ਵਿਚਾਰ ਹੋਈ। ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਸਪੱਸ਼ਟ ਕੀਤਾ ਗਿਆ ਕਿ ਜੇਕਰ ਅਸੀਂ ਵਿਸ਼ਵ ਪੱਧਰ ਦੇ ਖਿਡਾਰੀ ਪੈਦਾ ਕਰਨੇ ਹਨ ਤਾਂ ਸਾਨੂੰ ਉਨਾਂ ਨੂੰ ਵਿਦਿਅਕ ਯੋਗਤਾ 'ਚ ਰਿਆਇਤ ਦੇਣੀ ਪਏਗੀ ਕਿਉਂਕਿ ਖਿਡਾਰੀ ਇਕੋ ਸਮੇਂ ਦੋ ਕੰਮ ਨਹੀਂ ਕਰ ਸਕਦੇ। ਜਿਸ 'ਤੇ ਮੁੱਖ ਮੰਤਰੀ ਵਲੋਂ ਖੇਡ ਮੰਤਰੀ ਤੇ ਸਿਖਿਆ ਮੰਤਰੀ ਦੋਹਾਂ ਦੀ ਕਮੇਟੀ ਬਣਾ ਦਿੱਤੀ ਗਈ ਜੋ ਇਸ ਸਬੰਧੀ ਆਪਸੀ ਸਲਾਹ ਮਸ਼ਵਰਾ ਕਰ ਕੇ ਰਿਪੋਰਟ ਦੇਣਗੇ।