• Home
  • ਕੈਨੇਡਾ ਨੂੰ ਅੰਮ੍ਰਿਤਸਰ ਤੋਂ 27 ਸਤੰਬਰ ਤੋਂ ਹੋਵੇਗੀ ਸ਼ੁਰੂ ਸਰਵਿਸ- ਅੰਮ੍ਰਿਤਸਰ ਤੋਂ ਹਾਰੇ ਹਰਦੀਪ ਪੁਰੀ ਨੇ ਦਿੱਤਾ ਤੋਹਫਾ

ਕੈਨੇਡਾ ਨੂੰ ਅੰਮ੍ਰਿਤਸਰ ਤੋਂ 27 ਸਤੰਬਰ ਤੋਂ ਹੋਵੇਗੀ ਸ਼ੁਰੂ ਸਰਵਿਸ- ਅੰਮ੍ਰਿਤਸਰ ਤੋਂ ਹਾਰੇ ਹਰਦੀਪ ਪੁਰੀ ਨੇ ਦਿੱਤਾ ਤੋਹਫਾ

ਚੰਡੀਗੜ੍ਹ :- ਭਾਰਤੀ ਜਨਤਾ ਪਾਰਟੀ ਦੇ ਅੰਮ੍ਰਿਤਸਰ ਲੋਕ ਸਭਾ ਤੋਂ ਹਾਰੇ ਉਮੀਦਵਾਰ ਹਰਦੀਪ ਪੁਰੀ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਚ ਸ਼ਹਿਰੀ ਵਿਕਾਸ ਤੇ ਹਵਾਬਾਜ਼ੀ ਮੰਤਰੀ ਵਜੋਂ ਸ਼ਾਮਿਲ ਕੀਤਾ ਹੈ ,ਨੇ ਅੱਜ ਆਪਣੇ ਟਵਿੱਟਰ ਰਾਹੀਂ ਲੋਕਾਂ ਨਾਲ ਸ਼ੇਅਰ ਕਰਕੇ ਉਸ ਨੇ ਅੰਮ੍ਰਿਤਸਰ ਨੂੰ ਤੋਹਫਾ ਦਿੱਤਾ ਹੈ। ਉਸ ਨੇ ਆਪਣੇ ਟਵੀਟ ਰਾਹੀਂ ਦੱਸਿਆ ਕਿ 27 ਸਤੰਬਰ ਤੋਂ ਵਰਲਡਜ਼ ਟੂਰਿਜ਼ਮ ਡੇ ਵਾਲੇ ਦਿਨ ਤੋਂ ਅੰਮ੍ਰਿਤਸਰ ਤੋਂ ਵਾਇਆ ਦਿੱਲੀ -ਟੋਰਾਂਟੋ (ਕੈਨੇਡਾ) ਨੂੰ ਜਹਾਜ਼ ਦੀ ਸਰਵਿਸ ਸ਼ੁਰੂ ਹੋ ਜਾਵੇਗੀ । ਇਹ ਜਹਾਜ਼ ਅੰਮ੍ਰਿਤਸਰ ਤੋਂ ਟੋਰਾਂਟੋ ਲਈ ਇੱਕ ਹਫਤੇ 'ਚ ਤਿੰਨ ਦਿਨ ਲਈ ਸਿੱਧੀ ਉਡਾਣ ਭਰੇਗਾ।