• Home
  • ਚੰਡੀਗੜ੍ਹ ਚ ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ ਦਾ ਗਠਨ -ਚੇਅਰਮੈਨ ਨਿਤਿਕਾ ਤੇ ਰਵਿੰਦਰਮੀਤ ਪ੍ਰਧਾਨ ਬਣੇ:-ਪੜੋ ਅਹੁਦੇਦਾਰਾਂ ਸੂਚੀ

ਚੰਡੀਗੜ੍ਹ ਚ ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ ਦਾ ਗਠਨ -ਚੇਅਰਮੈਨ ਨਿਤਿਕਾ ਤੇ ਰਵਿੰਦਰਮੀਤ ਪ੍ਰਧਾਨ ਬਣੇ:-ਪੜੋ ਅਹੁਦੇਦਾਰਾਂ ਸੂਚੀ

ਚੰਡੀਗੜ੍ਹ : ਇਲੈਕਟ੍ਰਾਨਿਕ ਮੀਡੀਆ ਵੈੱਲਫੇਅਰ ਐਸੋਸੀਏਸ਼ਨ ਦੀ ਹੋਈ ਚੋਣ ਵਿੱਚ ਦੈਨਿਕ ਸਵੇਰਾ ਗਰੁੱਪ ਦੇ ਰਵਿੰਦਰ ਮੀਤ ਨੂੰ ਪ੍ਰਧਾਨ ਬਣਾਇਆ ਗਿਆ। ਪ੍ਰੈੱਸ ਕਲੱਬ ਚੰਡੀਗੜ੍ਹ ਵਿੱਚ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ ਜਿਸ ਵਿੱਚ ਵੱਖ ਵੱਖ ਅਹੁਦੇਦਾਰ ਚੁਣੇ ਗਏ । ਇਸ ਚੋਣ ਵਿੱਚ ਚੇਅਰਮੈਨ ਨਿਤਿਕਾ ਮਹੇਸ਼ਵਰੀ, ਜਨਰਲ ਸਕੱਤਰ ਗੁਰਦੀਪ ਬੈਨੀਪਾਲ, ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਖੋਖਰ ਅਤੇ ਸਕੱਤਰ ਸਨੀ ਸਿੱਧੂ, ਮੀਤ ਪ੍ਰਧਾਨ ਦੀਪਕ ਸ਼ਰਮਾ ਅਤੇ ਹਰਦੀਪ ਵਿਰਕ, ਖ਼ਜ਼ਾਨਚੀ ਰਾਜੀਵ ਤਨੇਜਾ, ਜੁਆਇੰਟ ਸਕੱਤਰ ਜੈਵੀਰ ਰਾਵਤ ਅਤੇ ਹਰਪ੍ਰੀਤ ਜੱਸੋਵਾਲ ਨੂੰ ਬਣਾਇਆ ਗਿਆ।
ਇਸ ਮੀਟਿੰਗ ਵਿਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਸਾਰੇ ਹੀ ਮੈਂਬਰਾਂ ਨਾਲ ਐਸੋਸੀਏਸ਼ਨ ਹਰ ਪੱਖ ਤੋਂ ਖੜ੍ਹੇਗੀ।ਰਜਿਸਟਰੇਸ਼ਨ ਕਰਵਾਉਣ ਤੋਂ ਬਾਅਦ ਵੱਖ ਵੱਖ ਕੰਮਾਂ ਲਈ ਕਮੇਟੀਆਂ ਬਣਾਈਆਂ ਜਾਣਗੀਆਂ । ਸਰਕਾਰ ਨਾਲ ਰਾਬਤਾ ਬਣਾ ਕੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਕਰਵਾਇਆ ਜਾਵੇਗਾ ਅਤੇ ਬਣਦੀਆਂ ਸਹੂਲਤਾਂ ਲਈ ਵੀ ਉਪਰਾਲੇ ਕੀਤੇ ਜਾਣਗੇ।ਮੀਟਿੰਗ ਵਿੱਚ ਮਤਾ ਪਾਸ ਕਰਕੇ ਵੱਖ ਵੱਖ ਸੂਬਿਆਂ ਵਿੱਚ ਪੱਤਰਕਾਰਾਂ ਖਿਲਾਫ਼ ਸਰਕਾਰਾਂ ਵੱਲੋਂ ਬਣਾਏ ਝੂਠੇ ਕੇਸਾਂ ਦੀ ਨਿੰਦਾ ਕੀਤੀ ਗਈ ਅਤੇ ਪੁਲਸ ਵੱਲੋਂ ਜੋ ਕੁੱਟਮਾਰ ਕੀਤੀ ਜਾਂਦੀ ਹੈ ਉਸ ਬਾਰੇ ਕਿਹਾ ਗਿਆ ਕਿ ਇਹ ਸਰਕਾਰਾਂ ਦਾ ਫ਼ਰਜ਼ ਹੁੰਦਾ ਕਿ ਪੱਤਰਕਾਰਾਂ ਦੀ ਰਾਖੀ ਤੇ ਸੁਰੱਖਿਆ ਯਕੀਨੀ ਬਣਾਈ ਜਾਵੇ।ਮੀਟਿੰਗ ਵਿੱਚ ਇਹ ਫੈਸਲਾ ਵੀ ਕੀਤਾ ਗਿਆ ਕਿ ਪੰਜਾਬ,ਹਰਿਆਣਾ, ਹਿਮਾਚਲ, ਚੰਡੀਗੜ੍ਹ ਅਤੇ ਉੱਤਰੀ ਰਾਜਾਂ ਦੇ ਪੱਤਰਕਾਰਾਂ ਨੂੰ ਐਸੋਸੀਏਸ਼ਨ ਦਾ ਮੈਂਬਰ ਬਣਾਇਆ ਜਾਵੇਗਾ।