• Home
  • ਪੰਜਾਬ ਪੁਲਿਸ ਨੇ 1.58 ਕਰੋੜ ਰੁਪਏ ਤੋਂ ਵੱਧ ਦੇ ਗਹਿਣੇ ਕੀਤੇ ਬਰਾਮਦ ! ਪੜ੍ਹੋ :ਐਸ ਐਸ ਪੀ ਨੇ ਕੀ ਕੀਤਾ ਖੁਲਾਸਾ

ਪੰਜਾਬ ਪੁਲਿਸ ਨੇ 1.58 ਕਰੋੜ ਰੁਪਏ ਤੋਂ ਵੱਧ ਦੇ ਗਹਿਣੇ ਕੀਤੇ ਬਰਾਮਦ ! ਪੜ੍ਹੋ :ਐਸ ਐਸ ਪੀ ਨੇ ਕੀ ਕੀਤਾ ਖੁਲਾਸਾ

ਐਸ.ਏ.ਐਸ. ਨਗਰ, 25 ਮਾਰਚ
ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਜ਼ਿਲ•ੇ ਵਿੱਚ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਐਸ.ਏ.ਐਸ. ਨਗਰ ਪੁਲੀਸ ਨੇ ਮਾਰੂਤੀ ਈਕੋ ਵੈਨ ਵਿੱਚੋਂ 1.58 ਕਰੋੜ ਰੁਪਏ ਤੋਂ ਵੱਧ ਦੇ ਗਹਿਣੇ ਤੇ ਹੀਰੇ ਬਰਾਮਦ ਕੀਤੇ ਹਨ। ਇੱਥੇ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲ•ਾ ਪੁਲੀਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮਟੌਰ ਥਾਣੇ ਸਾਹਮਣੇ ਤੋਂ ਪੁਲੀਸ ਨੇ ਇਕ ਮਾਰੂਤੀ ਈਕੋ ਵੈਨ ਦੀ ਜਾਂਚ ਦੌਰਾਨ 1 ਕਰੋੜ 58 ਲੱਖ 10 ਹਜ਼ਾਰ 848 ਰੁਪਏ ਦੇ ਸੋਨੇ ਦੇ ਗਹਿਣੇ ਤੇ ਹੀਰੇ ਬਰਾਮਦ ਕੀਤੇ। ਇਨ•ਾਂ ਨੂੰ ਬੀ.ਬੀ.ਸੀ. ਲੌਜਿਸਟਿਕਸ ਨਾਂ ਕੰਪਨੀ ਦੇ ਮੁਲਾਜ਼ਮ ਲੈ ਕੇ ਜਾ ਰਹੇ ਸਨ। ਪੁਲੀਸ ਨੇ ਇਹ ਮਾਮਲਾ ਆਮਦਨ ਕਰ ਵਿਭਾਗ ਦੇ ਹਵਾਲੇ ਕਰ ਦਿੱਤਾ ਹੈ।