• Home
  • ਮੋਦੀ ਦੇ ਮੰਤਰੀ ਮੰਡਲ ਚ ਸਭ ਤੋਂ ਅਮੀਰ ਹਰਸਿਮਰਤ ਤੇ ਸਭ ਤੋਂ ਗਰੀਬ :- ਪੜ੍ਹੋ ਕਿੰਨੀ ਹੈ ਪ੍ਰਾਪਰਟੀ

ਮੋਦੀ ਦੇ ਮੰਤਰੀ ਮੰਡਲ ਚ ਸਭ ਤੋਂ ਅਮੀਰ ਹਰਸਿਮਰਤ ਤੇ ਸਭ ਤੋਂ ਗਰੀਬ :- ਪੜ੍ਹੋ ਕਿੰਨੀ ਹੈ ਪ੍ਰਾਪਰਟੀ

ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਚ ਬਣਾਈ ਗਈ ਪਿਛਲੇ ਦਿਨੀਂ ਮੰਤਰੀਆਂ ਦੀ ਫੌਜ ਵਿੱਚ ਸਭ ਤੋਂ ਅਮੀਰ ਪੰਜਾਬ ਤੋਂ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਹੈ ਅਤੇ ਸਭ ਤੋਂ ਗਰੀਬ ਓਡੀਸ਼ਾ ਦੇ ਪ੍ਰਤਾਪ ਚੰਦਰ ਸਾਰੰਗੀ ਹਨ ।
ਦੱਸ ਦਈਏ ਕਿ ਪ੍ਰਤਾਪ ਚੰਦਰ ਸਾਰੰਗੀ ਜੋ ਕਿ ਦੋ ਵਾਰ ਪਹਿਲਾਂ ਵਿਧਾਇਕ ਰਹਿ ਚੁੱਕੇ ਹਨ ਅਤੇ ਹੁਣ ਲੋਕ ਸਭਾ ਦੀ ਚੋਣ ਲੜ ਕੇ ਮੈਂਬਰ ਪਾਰਲੀਮੈਂਟ ਬਣੇ ਹਨ ।
ਪ੍ਰਤਾਪ ਚੰਦਰ ਸਾਰੰਗੀ ਨੂੰ ਲੋਕ ਫਕੀਰ ਨੇਤਾ ਵੀ ਕਹਿ ਕੇ ਬੁਲਾਉਂਦੇ ਹਨ ,ਇਸੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਨੂੰ ਆਪਣੀ ਵਜ਼ਾਰਤ ਚ ਸ਼ਾਮਿਲ ਕਰਦਿਆਂ ਰਾਜ ਮੰਤਰੀ ਬਣਾ ਦਿੱਤਾ ਹੈ ।
ਪ੍ਰਤਾਪ ਸਾਰੰਗੀ ਪਾਸ 13 ਲੱਖ ਦੀ ਕੁੱਲ ਜਾਇਦਾਦ ਹੈ ਅਤੇ ਇੱਕ ਸਾਈਕਲ ਹੈ ,ਜਦਕਿ ਕੋਈ ਵੀ ਕਾਰ ਜਾਂ ਟੈਲੀਫੋਨ ਨਹੀਂ ਹੈ । ਪ੍ਰਤਾਪ ਸੁਰੰਗੀ ਜਿੱਥੇ ਸਾਂਝੇ ਥਾਂ ਤੇ ਲਗਾਏ ਹੋਏ ਸਰਕਾਰੀ ਨਲਕੇ ਤੇ ਨਹਾਉਂਦੇ ਹਨ ਅਤੇ ਝੌਪੜੀ ਜਿਹੇ ਘਰ ਵਿੱਚ ਰਹਿੰਦੇ ਹਨ । ਉੱਥੇ ਹਲਕੇ ਚ ਪਿੰਡਾਂ ਦੇ ਬੱਚਿਆਂ ਨਾਲ ਕ੍ਰਿਕਟ ਵੀ ਖੇਡ ਜਾਂਦੇ ਹਨ ਅਤੇ ਉਹ ਆਮ ਤੌਰ ਤੇ ਹਲਕੇ ਚ ਸਾਈਕਲ ਦੀ ਵਰਤੋਂ ਕਰਦੇ ਹਨ ।
ਜਦੋਂ ਮੰਤਰੀ ਮੰਡਲ ਦੇ ਗਠਨ ਸਮੇਂ ਸਾਦਗੀ ਦੀ ਮੂਰਤ ਪ੍ਰਤਾਪ ਸਾਰੰਗੀ ਨੂੰ ਸਟੇਜ ਤੇ ਬੁਲਾਇਆ ਗਿਆ ਤਾਂ ਉਸ ਨੇ ਪੰਡਾਲ ਚ ਤਾੜੀਆਂ ਵੱਜੀਆਂ ਅਤੇ ਤਾੜੀਆਂ ਮਾਰਨ ਵਾਲਿਆਂ ਵਿੱਚ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਵੀ ਸਨ ।
ਜਦ ਕਿ ਸ਼ਭ ਤੋਂ ਅਮੀਰ ਬਣੇ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਗੱਲ ਕਰੀਏ ,ਉਹ ਬਠਿੰਡਾ ਤੋਂ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਹੈ ,ਜਿਹੜੀ ਕਿ ਤੀਜੀ ਵਾਰ ਮੈਂਬਰ ਪਾਰਲੀਮੈਂਟ ਬਣੀ ਹੈ, ਜਿਸ ਪਾਸ 217 ਕਰੋੜ ਦੀ ਕੁੱਲ ਸੰਪਤੀ ਹੈ ,ਜਿਸ ਵਿੱਚ 7 ਕਰੋੜ ਦੇ ਗਹਿਣੇ, 41 ਲੱਖ ਰੁਪਏ ਨਗਦ ਬੈਂਕ ਚ ਜਮ੍ਹਾ ਹੈ । ਪੰਜਾਬ ,ਰਾਜਸਥਾਨ ਅਤੇ ਹੋਰ 6 ਥਾਵਾਂ ਤੇ 49 ਕਰੋੜ ਦੀ ਪ੍ਰਾਪਰਟੀ ਹੈ । 18 ਕਰੋੜ ਦੀ ਨਾਨ ਐਗਰੀਕਲਚਰ ਪ੍ਰਾਪਰਟੀ ਹੈ । ਕਮਰਸ਼ੀਅਲ ਇਮਾਰਤ 9 ਇਕ ਕਰੋੜ ਅਤੇ ਰੈਜ਼ੀਡੈਂਸ਼ਲ ਬਿਲਡਿੰਗ 39 ਕਰੋੜ ਦੀ ਹੈ ।
ਮੋਦੀ ਦੇ ਮੰਤਰੀ ਮੰਡਲ ਚ 5 ਮੰਤਰੀ ਲੱਖਪਤੀ ਹਨ , 52 ਮੰਤਰੀ ਕਰੋੜਪਤੀ ਹਨ ਅਤੇ ਸਭ ਤੋਂ ਅਮੀਰ 12 ਮੰਤਰੀ ਹਨ ,ਜਿਨ੍ਹਾਂ ਤੋਂ ਸਭ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਦਾ ਨਾਮ ਆਉਂਦਾ ਹੈ ।