• Home
  • ਆਖ਼ਰ ਲੱਭ ਗਿਆ ਇੰਟਰਪੋਲ ਦਾ ਮੁਖੀ

ਆਖ਼ਰ ਲੱਭ ਗਿਆ ਇੰਟਰਪੋਲ ਦਾ ਮੁਖੀ

ਪੈਰਿਸ, (ਖ਼ਬਰ ਵਾਲੇ ਬਿਊਰੋ): ਆਖ਼ਰ ਇੰਟਰਪੋਲ ਦਾ ਮੁਖੀ ਮੇਂਗ ਹੋਂਗਵੇਈ ਲੱਭ ਹੀ ਗਿਆ ਹੈ। ਉਹ ਚੀਨ 'ਚ ਪੁਲਿਸ ਹਿਰਾਸਤ 'ਚ ਸੀ। ਵੱਡੇ ਵੱਡੇ ਮੁਜ਼ਰਮਾਂ ਨੂੰ ਪਹਾੜਾਂ ਦੀਆਂ ਕੁੰਦਰਾਂ 'ਚੋਂ ਵੀ ਲੱਭ ਲਿਆਉਣ ਵਾਲੀ ਏਜੰਸੀ ਇੰਟਰਪੋਲ ਦਾ ਮੁਖੀ 29 ਸਤੰਬਰ ਤੋਂ ਗਾਇਬ ਸੀ। 64 ਸਾਲਾ ਮੇਂਗ ਹੋਂਗਵੇਈ 29 ਸਤੰਬਰ ਨੂੰ ਚੀਨ ਲਈ ਰਵਾਨਾ ਹੋਏ ਸਨ ਪਰ ਉਸ ਤੋਂ ਬਾਅਦ ਉਨਾਂ ਦੀ ਕੋਈ ਖੋਜ ਖ਼ਬਰ ਨਹੀਂ ਸੀ। ਮੇਂਗ ਦੀ ਪਤਨੀ ਨੇ ਇਸ ਸਬੰਧੀ ਫਰਾਂਸ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਤੇ ਸ਼ਿਕਾਇਤ ਮਿਲਣ ਤੋਂ ਬਾਅਦ ਫ਼ਰਾਂਸ ਸਰਕਾਰ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ। ਉਹਨਾਂ ਦੇ ਲਾਪਤਾ ਹੋਣ ਕਾਰਨ ਪੂਰੇ ਵਿਸ਼ਵ ਦੀਆਂ ਖ਼ੁਫ਼ੀਆ ਏਜ਼ਸੀਆਂ ਅਲਰਟ 'ਤੇ ਸਨ। ਅੱਜ ਪਤਾ ਲੱਗਾ ਹੈ ਕਿ ਚੀਨੀ ਪੁਲਿਸ ਨੇ ਮੇਂਗ ਨੂੰ ਕਿਸੇ ਪੁਰਾਣੇ ਮਾਮਲੇ 'ਚ ਹਿਰਾਸਤ 'ਚ ਲਿਆ ਸੀ ਪਰ ਇਹ ਅਜੇ ਪਤਾ ਨਹੀਂ ਲੱਗ ਸਕਿਆ ਕਿ ਇਹ ਮਾਮਲਾ ਕੀ ਸੀ।
ਦਸ ਦਈਏ ਕਿ ਇੰਟਰਪੋਲ ਦਾ ਮੁੱਖ ਦਫ਼ਤਰ ਫਰਾਂਸ 'ਚ ਹੈ ਜਿਸ ਕਾਰਨ ਫ਼ਰਾਂਸ ਸਰਕਾਰ ਕਾਫੀ ਚਿੰਤਾ ਵਿਚ ਸੀ।