• Home
  • 2 ਕਰੋੜ 60 ਲੱਖ ਦੀ ਹੈਰੋਇਨ ਸਮੇਤ 3 ਸਮੱਗਲਰ ਕਾਬੂ

2 ਕਰੋੜ 60 ਲੱਖ ਦੀ ਹੈਰੋਇਨ ਸਮੇਤ 3 ਸਮੱਗਲਰ ਕਾਬੂ

ਲੁਧਿਆਣਾ :ਪੰਜਾਬ ਪੁਲਿਸ ਦੇ ਦੀ ਐੱਸ ਟੀ ਐੱਫ ਟੀਮ ਨੇ ਤਿੰਨ ਸਮੱਗਲਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਚੋਂ ਢਾਈ ਕਰੋੜ ਦੇ ਕੀਮਤ ਦੀ ਹੈਰੋਇਨ ਬਰਾਮਦ ਕਰਨ ਚ ਸਫਲਤਾ ਪ੍ਰਾਪਤ ਕੀਤੀ ਹੈ ।
ਸੂਤਰਾਂ ਮੁਤਾਬਕ ਐਸਟੀਐਫ ਦੇ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਚ ਕਾਬੂ ਕੀਤੇ ਗਏ ਸਮੱਗਲਰਾਂ ਚ ਹਰਸਿਮਰਨਜੀਤ ਸਿੰਘ ਪਿੰਡ ਮਾਛੀਵਾੜਾ ਸਾਹਿਬ ਤੋਂ ਇਲਾਵਾ ਗੁਰਮੁਖ ਸਿੰਘ ਉਰਫ਼ ਗਗਨ ਪਿੰਡ ਪੂਨੀਆ ਤਹਿਸੀਲ ਸਮਰਾਲਾ ਅਤੇ ਰਾਕੇਸ਼ ਕੁਮਾਰ ਉਰਫ ਗੁੱਜਰ ਪਿੰਡ ਬੰਗਾ ਆਦਿ ਦੇ ਨਾਂ ਸ਼ਾਮਲ ਹਨ ।
ਪੁਲਸ ਸੂਤਰਾਂ ਅਨੁਸਾਰ ਇਨ੍ਹਾਂ ਤੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ ਦੋ ਕਰੋੜ ਸੱਠ ਲੱਖ ਰੁਪਏ ਬਣਦੀ ਹੈ ।
ਪੁਲਸ ਨੂੰ ਇਨ੍ਹਾਂ ਸਮੱਗਲਰਾਂ ਤੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ