• Home
  • ਰਾਹੁਲ ਦੇ ਦੋਸ਼ ਸੱਚ ਜਾਪਣ ਲੱਗੇ : ਹਟਾਏ ਗਏ ਸੀ.ਬੀ.ਆਈ ਚੀਫ਼ ਬੋਲੇ-ਝੂਠੇ ਦੋਸ਼ ਲਾ ਕੇ ਕੀਤਾ ਫ਼ਾਰਗ

ਰਾਹੁਲ ਦੇ ਦੋਸ਼ ਸੱਚ ਜਾਪਣ ਲੱਗੇ : ਹਟਾਏ ਗਏ ਸੀ.ਬੀ.ਆਈ ਚੀਫ਼ ਬੋਲੇ-ਝੂਠੇ ਦੋਸ਼ ਲਾ ਕੇ ਕੀਤਾ ਫ਼ਾਰਗ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਭਾਵੇਂ ਅਲੋਕ ਵਰਮਾ ਨੂੰ ਉਨਾਂ ਦੇ ਸੀ ਬੀ ਆਈ ਦੇ ਚੀਫ਼ ਦੇ ਪਦ 'ਤੇ ਬਹਾਲ ਕਰ ਦਿੱਤਾ ਸੀ ਪਰ 24 ਘੰਟਿਆਂ ਦੇ ਅੰਦਰ ਅੰਦਰ ਹੀ ਪ੍ਰਧਾਨ ਮੰਤਰੀ ਨੇ ਸਿਲੈਕਸ਼ਨ ਕਮੇਟੀ ਦੀ ਮੀਟਿੰਗ ਬੁਲਾ ਕੇ ਖੜਗੇ ਦੀ ਵਿਰੋਧਤਾ ਦੇ ਬਾਵਜੂਦ ਅਹੁਦੇ ਤੋਂ ਹਟਾ ਦਿੱਤਾ। ਅਲੋਕ ਵਰਮਾ ਨੂੰ ਸੀ ਬੀ ਆਈ ਤੋਂ ਫਾਰਗ ਕਰ ਕੇ ਸਿਵਲ ਡਿਫੈਂਸ, ਫਾਇਰ ਸਰਵਿਸਜ਼ ਅਤੇ ਹੋਮਗਾਰਡ ਵਿਭਾਗ ਦਾ ਮਹਾ ਨਿਰਦੇਸ਼ਕ ਬਣਾਇਆ ਗਿਆ ਹੈ।
ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਅਲੋਕ ਵਰਮਾ ਨੇ ਪਹਿਲੀ ਵਾਰ ਚੁੱਪੀ ਤੋੜਦਿਆਂ ਕਿਹਾ ਕਿ ਉਨਾਂ ਉਪਰ ਝੂਠੇ ਦੋਸ਼ ਲਾ ਕੇ ਅਹੁਦੇ ਤੋਂ ਫਾਰਗ ਕੀਤਾ ਗਿਆ ਹੈ ਤੇ ਦੋਸ਼ ਵੀ ਅਜਿਹੇ ਵਿਅਕਤੀ ਤੋਂ ਲਗਵਾਏ ਗਏ ਜੋ ਪਹਿਲਾਂ ਤੋਂ ਹੀ ਉਨਾਂ ਨਾਲ ਈਰਖ਼ਾ ਰੱਖ ਰਿਹਾ ਸੀ।
ਸੀ ਬੀ ਆਈ ਚੀਫ਼ ਨੂੰ ਅਹੁਦੇ ਤੋਂ ਹਟਾਉਣ ਦੀ ਇੰਨੀ ਜਲਦਬਾਜ਼ੀ ਕਿਸੇ ਨਾ ਕਿਸੇ ਗੜਬੜ ਵੱਲ ਇਸ਼ਾਰਾ ਕਰਦੀ ਹੈ। ਹੁਣ ਰਾਹੁਲ ਗਾਂਧੀ ਵਲੋਂ ਲਾਏ ਜਾ ਰਹੇ ਦੋਸ਼ ਸੱਚ ਸਾਬਤ ਹੁੰਦੇ ਦਿਖਾਈ ਦੇ ਰਹੇ ਹਨ ਕਿਉਂਕਿ ਅਕਸਰ ਰਾਹੁਲ ਕਹਿੰਦੇ ਸਨ ਕਿ ਅਲੋਕ ਵਰਮਾ ਰਾਫ਼ੇਲ ਸੌਦੇ ਬਾਰੇ ਜਾਂਚ ਸ਼ੁਰੂ ਕਰ ਰਹੇ ਸਨ। ਹੁਣ ਫਿਰ ਰਾਹੁਲ ਨੇ ਟਵੀਟ ਕਰ ਕੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਅਲੋਕ ਵਰਮਾ ਨੂੰ ਹਟਾਉਣ ਦੀ ਇੰਨੀ ਜਲਦਬਾਜ਼ੀ ਕੀਤੀ ਹੈ ਕਿ ਉਹ ਫਿਰ ਤੋਂ ਜਾਂਚ ਸ਼ੁਰੂ ਨਾ ਕਰ ਦੇਣ।