• Home
  • ਫ਼ਰਾਂਸ ਦੀ ਰਾਜਧਾਨੀ ਪੈਰਿਸ ‘ਚ ਅੱਗ ਨੇ ਮਚਾਇਆ ਤਾਂਡਵ : 10 ਹਲਾਕ

ਫ਼ਰਾਂਸ ਦੀ ਰਾਜਧਾਨੀ ਪੈਰਿਸ ‘ਚ ਅੱਗ ਨੇ ਮਚਾਇਆ ਤਾਂਡਵ : 10 ਹਲਾਕ

ਪੈਰਿਸ : ਫ਼ਰਾਂਸ ਦੀ ਰਾਜਧਾਨੀ ਪੈਰਿਸ ਵਿਚ ਅੱਜ ਸਵੇਰੇ ਇਕ ਇਮਾਰਤ ਨੂੰ ਭਿਆਨਕ ਅੱਗ ਲੱਗ ਗਈ ਜਿਸ ਕਾਰਨ 10 ਜਾਨਾਂ ਚਲੀਆਂ ਗਈਆਂ। ਇਸ ਤੋਂ ਇਲਾਵਾ 28 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਮੌਕੇ 'ਤੇ ਮੌਜੂਦ ਫਾਇਰ ਡਿਪਾਰਟਮੈਂਟ ਦੇ ਇਕ ਬੁਲਾਰੇ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਕਿਉਂਕਿ ਇਸ ਅੱਠ ਮੰਜ਼ਿਲਾ ਇਮਾਰਤ ਦੇ ਸੱਤਵੇਂ ਅਤੇ ਅੱਠਵੇਂ ਤਲ 'ਤੇ ਅੱਗ ਲੱਗੀ ਹੈ। ਇਸ ਅੱਗ ਵਿਚ ਫਾਇਰ ਵਿਭਾਗ ਦੇ ਤਿੰਨ ਕਰਮੀ ਵੀ ਜ਼ਖ਼ਮੀ ਹਨ। ਅੱਗ ਲੱਗਣ ਦੀ ਵਜਾ ਫਿਲਹਾਲ ਪਤਾ ਨਹੀਂ ਲੱਗ ਸਕੀ ਹੈ। ਦੱਸਿਆ ਜਾ ਰਿਹਾ ਹੈ ਕਿ ਆਸਪਾਸ ਦੀਆਂ ਬਿਲਡਿੰਗਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਵੀ ਅੱਗ ਦੇ ਧੁੰਏ ਨਾਲ ਨੁਕਸਾਨ ਹੋਇਆ ਹੈ। ਉਨ•ਾਂ ਨੂੰ ਵੀ ਬਚਾਅ ਕਰਮੀਆਂ ਦੁਆਰਾ ਬਿਲਡਿੰਗਾਂ ਵਿਚੋਂ ਬਾਹਰ ਕੱਢਿਆ ਗਿਆ ਹੈ। ਇਸ ਘਟਨਾ ਸਥਾਨ 'ਤੇ ਕਰੀਬ 200 ਬਚਾਅ ਕਰਮੀ ਮੌਜੂਦ ਸਨ। ਆਸਾਪਾਸ ਸਥਿਤ ਕਈ ਹੋਰ ਬਿਲਡਿੰਗਾਂ ਨੂੰ ਵੀ ਖ਼ਾਲੀ ਕਰਾਇਆ ਗਿਆ ਹੈ।