• Home
  • ਮੂਸਾ ਪੰਜਾਬ ‘ਚ ਹੀ-ਖ਼ੁਫੀਆ ਏਜੰਸੀਆਂ ਨੇ ਦਿੱਤੀ ਜਾਣਕਾਰੀ ਤੇ ਪੁਲਿਸ ਨੇ ਲਗਾਏ ਪੋਸਟਰ

ਮੂਸਾ ਪੰਜਾਬ ‘ਚ ਹੀ-ਖ਼ੁਫੀਆ ਏਜੰਸੀਆਂ ਨੇ ਦਿੱਤੀ ਜਾਣਕਾਰੀ ਤੇ ਪੁਲਿਸ ਨੇ ਲਗਾਏ ਪੋਸਟਰ

ਚੰਡੀਗੜ: ਪਿਛਲੇ ਕਈ ਦਿਨਾਂ ਤੋਂ ਕਸ਼ਮੀਰ ਦਾ ਖੂੰਖਾਰ ਅੱਤਵਾਦੀ ਜ਼ਾਕਿਰ ਮੂਸਾ ਪੰਜਾਬ 'ਚ ਲੁਕਿਆ ਹੋਇਆ ਹੈ। ਹੁਣ ਖ਼ਬਰ ਮਿਲੀ ਹੈ ਕਿ ਉਹ ਮਾਲਵਾ ਦੇ ਫਿਰੋਜ਼ਪੁਰ ਤੇ ਬਠਿੰਡਾ ਜ਼ਿਲੇ ਵਿੱਚ ਹੋ ਸਕਦਾ ਹੈ। ਸੀ ਆਈ ਡੀ ਤੇ ਮਿਲਟਰੀ ਇੰਟੈਲੀਜੈਂਸ ਨੇ ਖ਼ਬਰ ਦਿੱਤੀ ਹੈ ਕਿ ਮੂਸਾ ਸਿੱਖ ਭੇਸ਼ ਵਿੱਚ ਇਨਾਂ ਜ਼ਿਲਿਆਂ ਵਿੱਚ ਲੁਕਿਆ ਹੋਇਆ ਹੈ। ਇਸ ਇਨਪੁੱਟ ਤੋਂ ਬਾਅਦ ਪੁਲਿਸ ਨੇ ਲੋਕਾਂ ਨੂੰ ਚੌਕਸ ਕਰਨ ਲਈ ਕਈ ਥਾਵਾਂ 'ਤੇ ਪੋਸਟਰ ਲਾਏ ਹਨ। ਪੂਰੇ ਮਾਲਵਾ ਵਿੱਚ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਹੈ।