• Home
  • ਸੀ.ਬੀ.ਆਈ ਰਿਸ਼ਵਤਖੋਰੀ ਮਾਮਲਾ-ਅਗਲੀ ਸੁਣਵਾਈ 5 ਦਸੰਬਰ ਨੂੰ

ਸੀ.ਬੀ.ਆਈ ਰਿਸ਼ਵਤਖੋਰੀ ਮਾਮਲਾ-ਅਗਲੀ ਸੁਣਵਾਈ 5 ਦਸੰਬਰ ਨੂੰ

ਨਵੀਂ ਦਿੱਲੀ : ਰਿਸ਼ਵਤਖੋਰੀ ਮਾਮਲੇ 'ਚ ਅੱਜ ਸੀਬੀਆਈ ਚੀਫ ਅਲੋਕ ਵਰਮਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਅਲੋਕ ਵਰਮਾ ਦੇ ਵਕੀਲ ਫਲੀ ਐਸ ਨਰੀਮਨ ਨੇ ਦਲੀਲ ਦਿੱਤੀ ਕਿ ਸੀਬੀਆਈ ਚੀਫ ਦੀ ਨਿਯੁਕਤੀ ਪ੍ਰਧਾਨ ਮੰਤਰੀ, ਵਿਰੋਧੀ ਧਿਰ ਦੇ ਨੇਤਾ ਅਤੇ ਚੀਫ ਜਸਟਿਸ ਦੀ ਸਲਾਹ ਨਾਲ ਕੀਤੀ ਜਾਂਦੀ ਹੈ ਤੇ ਸਰਕਾਰ ਵਲੋਂ ਚੁੱਪਚਾਪ ਉਨਾਂ ਨੂੰ ਛੁੱਟੀ 'ਤੇ ਭੇਜ ਦੇਣਾ ਗੈਰ ਕਾਨੂੰਨੀ ਹੈ।
ਇਸ 'ਤੇ ਜਸਟਿਸ ਕੇ ਐਮ ਜੋਸਫ਼ ਨੇ ਵਕੀਲ ਨੂੰ ਸਵਾਲ ਕੀਤਾ ਕਿ ਅਗਰ ਕੋਈ ਵਿਅਕਤੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਫੜਿਆ ਜਾਵੇ ਤਾਂ ਕੀ ਉਸ ਨੂੰ 5 ਮਿੰਟ ਲਈ ਅਹੁਦੇ 'ਤੇ ਰਹਿਣਾ ਚਾਹੀਦਾ ਹੈ।
ਵਕੀਲ ਨੇ ਜੱਜ ਦੇ ਸਵਾਲ ਦੇ ਜਵਾਬ 'ਚ ਕਿਹਾ ਕਿ ਇਸ ਕੇਸ 'ਚ ਤਬਾਦਲੇ ਦੇ ਨਿਯਮਾਂ ਨੂੰ ਨਜ਼ਰਅੰਦਾਜ ਕੀਤਾ ਗਿਆ ਹੈ। ਜੱਜ ਨੇ ਸਾਰੀ ਬਹਿਸ ਸੁਣਨ ਤੋਂ ਬਾਅਦ ਇਸ ਕੇਸ ਦੀ ਅਗਲੀ ਸੁਣਵਾਈ 5 ਦਸੰਬਰ 'ਤੇ ਪਾ ਦਿੱਤੀ।