• Home
  • ..ਜਦੋਂ ਰਾਹੁਲ ਗਾਂਧੀ ਨੇ ਮੰਨਿਆ ਕਿ ਕੈਪਟਨ ਸਰਕਾਰ ਡਰੱਗ ਮਾਫੀਆ ਦੇ ਮਗਰਮੱਛਾਂ ਨੂੰ ਫੜ੍ਹਨ ਫੇਲ੍ਹ ਹੋਈ’ਚ ਫਿਰ ਹੋਈ

..ਜਦੋਂ ਰਾਹੁਲ ਗਾਂਧੀ ਨੇ ਮੰਨਿਆ ਕਿ ਕੈਪਟਨ ਸਰਕਾਰ ਡਰੱਗ ਮਾਫੀਆ ਦੇ ਮਗਰਮੱਛਾਂ ਨੂੰ ਫੜ੍ਹਨ ਫੇਲ੍ਹ ਹੋਈ’ਚ ਫਿਰ ਹੋਈ

ਮੋਗਾ :- ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਜਿਹੜੇ ਕੇ ਮੋਗਾ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ ਸਨ ਨੇ ਡਰੱਗ ਦੇ ਮਾਮਲੇ ਚ ਆਪਣੇ ਭਾਸ਼ਣ ਦੌਰਾਨ  ਅਸਿੱਧੇ ਢੰਗ ਨਾਲ ਇਹ ਮੰਨਿਆ ਕੇ ਪੰਜਾਬ ਦੀ ਕਾਂਗਰਸ ਸਰਕਾਰ ਵੱਡੇ ਡਰੱਗ ਮਾਫੀਆ (ਮਗਰਮੱਛਾਂ ) ਨੂੰ ਫੜਨ ਵਿਚ ਫੇਲ ਹੋਈ ਹੈ ।ਰਾਹੁਲ ਗਾਂਧੀ ਨੇ ਆਪਣੀ ਤਕਰੀਰ ਚ ਕਿਹਾ ਕਿ ਜਦੋਂ ਉਸ ਨੇ ਪੰਜਾਬ ਚ ਨਸ਼ਿਆਂ ਬਾਰੇ ਮੁੱਦਾ ਚੁੱਕਿਆ ਸੀ ਤਾਂ ਅਕਾਲੀ ਦਲ ਵਾਲੇ ਉਸਦਾ ਮਜ਼ਾਕ ਉਡਾਉਂਦੇ ਸਨ ,ਪਰ ਕੈਪਟਨ ਸਰਕਾਰ ਨੇ ਨਸ਼ਿਆਂ ਤੇ ਨੱਥ ਪਾਈ ਹੈ । ਉਸ ਨੇ ਮੋਦੀ ਸਰਕਾਰ ਤੇ ਸਵਾਲ  ਉਠਾਉਂਦਿਆਂ  ਕਿਹਾ ਕਿ ਮੋਦੀ ਸਾਹਿਬ ਪੰਜਾਬ ਚ ਨਸ਼ਾ ਫੈਲਾਉਣ ਵਾਲੇ ਮਗਰਮੱਛਾਂ ਨੂੰ ਈਡੀ ਜਾਂ ਫਿਰ  ਇਨਫੋਰਸਮੈਂਟ ਰਾਹੀਂ ਗ੍ਰਿਫਤਾਰ ਕਿਉਂ ਨਹੀਂ ਕਰਦੇ । ਰਾਹੁਲ ਗਾਂਧੀ ਦਾ ਇਹ ਭਾਸ਼ਣ ਅੱਜ ਰਾਜਸੀ ਹਲਕਿਆਂ ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ।