• Home
  • ਮੁੱਖ ਮੰਤਰੀ ਵੱਲੋਂ “ਆਪਰੇਸ਼ਨ ਰੈਸਕਿਊ” ਚ ਦੇਰੀ ਦੀ ਜਾਂਚ ਦੇ ਆਦੇਸ਼ -ਪ੍ਰਦਰਸ਼ਨਕਾਰੀਆਂ ਵੱਲੋਂ ਬੁੱਧਵਾਰ ਨੂੰ ਸੰਗਰੂਰ ਚ ਬੰਦ ਦਾ ਸੱਦਾ

ਮੁੱਖ ਮੰਤਰੀ ਵੱਲੋਂ “ਆਪਰੇਸ਼ਨ ਰੈਸਕਿਊ” ਚ ਦੇਰੀ ਦੀ ਜਾਂਚ ਦੇ ਆਦੇਸ਼ -ਪ੍ਰਦਰਸ਼ਨਕਾਰੀਆਂ ਵੱਲੋਂ ਬੁੱਧਵਾਰ ਨੂੰ ਸੰਗਰੂਰ ਚ ਬੰਦ ਦਾ ਸੱਦਾ

ਚੰਡੀਗੜ੍ਹ :- ਸੰਗਰੂਰ ਦੇ ਪਿੰਡ ਭਗਵਾਨਪੁਰਾ ਚ 110 ਘੰਟੇ ਬਾਅਦ ਦੋ ਸਾਲ ਦੇ ਮਾਸੂਮ ਬੱਚੇ ਫ਼ਤਿਹ ਵੀਰ ਦੀ ਲਾਸ਼ ਨੂੰ ਕੱਢਣ ਅਤੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਦੇਰੀ ਤੋਂ ਭੜਕੇ ਲੋਕਾਂ ਵੱਲੋਂ ਸੰਗਰੂਰ ਚ ਧਰਨੇ ਪ੍ਰਦਰਸ਼ਨ ਜਾਰੀ ਹਨ ਇੱਥੋਂ ਤੱਕ ਕਿ ਜਿੱਥੇ ਪ੍ਰਦਰਸ਼ਨਕਾਰੀਆਂ ਵੱਲੋਂ ਬੁੱਧਵਾਰ ਨੂੰ ਸੰਗਰੂਰ ਦੇ ਬੰਦ ਦਾ ਸੱਦਾ ਦਿੱਤਾ ਹੋਇਆ ਹੈ ਉੱਥੇ ਫ਼ਤਿਹ ਵੀਰ ਦੇ ਪਰਿਵਾਰ ਨੂੰ ਮਿਲਣ ਲਈ ਪੁੱਜੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਪ੍ਰਦਰਸ਼ਨਕਾਰੀਆਂ ਨੇ ਬਰੰਗ ਮੋੜ ਦਿੱਤਾ ਹੈ ।

ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੈਸਕਿਊ ਆਪਰੇਸ਼ਨ ਚ ਦੇਰੀ ਦੇ ਮਾਮਲੇ ਤੇ ਗੰਭੀਰ ਨੋਟਿਸ ਲੈਂਦਿਆਂ ਚੀਫ਼ ਸੈਕਟਰੀ ਨੂੰ ਇਸ ਮਾਮਲੇ ਦੀ ਜਾਂਚ ਕਰਵਾਉਣ ਦੇ ਆਦੇਸ਼ ਦੇ ਦਿੱਤੇ ਹਨ ਕਿ ਕਿਸ ਵਜ੍ਹਾ ਨਾਲ ਬੱਚੇ ਨੂੰ ਡੇਢ ਸੌ ਫੁੱਟ ਡੂੰਘੇ ਟੋਏ ਚੋਂ ਕੱਢਣ ਲਈ ਦੇਰੀ ਹੋਈ ਹੈ ।

ਦੱਸਣਯੋਗ ਹੈ ਕਿ ਭਾਵੇਂ ਕੱਲ੍ਹ ਇੱਕ ਹੁਕਮ ਜਾਰੀ ਕਰਕੇ ਪੰਜਾਬ ਦੇ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਸੀ ਕਿ ਉਹ 24 ਘੰਟਿਆਂ ਚ ਆਪਣੇ ਜ਼ਿਲ੍ਹਿਆਂ ਦੇ ਵਿੱਚ ਖੁੱਲ੍ਹੇ ਪਏ ਬੋਰਾਂ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਤੁਰੰਤ ਕਾਰਵਾਈ ਕਰਕੇ ਰਿਪੋਰਟ ਦੇਣ ।