• Home
  • ਪੰਜਾਬ ਦੇ ਪੱਤਰਕਾਰਾਂ ਨੂੰ ਮਿਲੇਗੀ10 ਹਜ਼ਾਰ ਰੁਪਏ ਪੈਨਸ਼ਨ

ਪੰਜਾਬ ਦੇ ਪੱਤਰਕਾਰਾਂ ਨੂੰ ਮਿਲੇਗੀ10 ਹਜ਼ਾਰ ਰੁਪਏ ਪੈਨਸ਼ਨ

ਚੰਡੀਗੜ੍ਹ ,ਪੰਜਾਬ ਦੀ ਕੈਪਟਨ ਸਰਕਾਰ ਪੱਤਰਕਾਰਾਂ ਲਈ ਇਸ ਵਾਰ ਬਜਟ ਦੇ ਵਿੱਚ ਪੈਨਸ਼ਨ ਦਾ ਤੋਹਫਾ ਲੈ ਕੇ ਆਵੇਗੀ । ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਤਿਆਰ ਬਜਟ ਚ ਵੈਟਰਨ ਪੱਤਰਕਾਰਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ । ਸੂਤਰਾਂ ਅਨੁਸਾਰ ਇਹ ਵੀ ਪਤਾ ਲੱਗਾ ਹੈ ਕਿ ਸਰਕਾਰ ਦੇ ਕਰੀਬੀ ਪੱਤਰਕਾਰ 12000 ਰੁਪਏ ਦੀ ਪੈਨਸ਼ਨ ਭੱਤਾ ਕਰਵਾਉਣ ਦੀ ਸਿਫਾਰਸ਼ ਕਰਦੇ ਸਨ ।

ਪਰ ਪੰਜਾਬ ਸਰਕਾਰ ਦੇ ਵਿੱਤੀ ਮਾਹਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਦੋ ਦਰਜਨ ਦੇ ਕਰੀਬ ਪੱਤਰਕਾਰ ਪਹਿਲਾਂ ਹੀ ਹਰਿਆਣਾ ਤੋਂ 10,000ਰੁਪਏ ਦੀ ਪੈਨਸ਼ਨ ਪ੍ਰਾਪਤ ਕਰ ਰਹੇ ਹਨ , ਜੇਕਰ ਪੈਨਸ਼ਨ ਪੰਜਾਬ ਵੱਲੋਂ ਵਧਾਈ ਗਈ ਤਾਂ ਉਹ ਵੈਟਰਨ ਪੱਤਰਕਾਰ ਹਰਿਆਣਾ ਨੂੰ ਛੱਡ ਕੇ ਪੰਜਾਬ ਤੋਂ ਵਾਧੇ ਵਾਲੀ ਪੈਨਸ਼ਨ ਲੈਣ ਨੂੰ ਤਰਜੀਹ ਦੇਣਗੇ ,ਕਿਉਂਕਿ ਇਹ ਪੈਨਸ਼ਨ ਉਮੀਦਵਾਰ ਦੋਵਾਂ ਰਾਜਾਂ ਤੋਂ ਨਹੀਂ ਪ੍ਰਾਪਤ ਕਰ ਸਕਦਾ।