• Home
  • ਪੱਤਰਕਾਰ ਛਤਰਪਤੀ ਕਤਲ ਮਾਮਲੇ ‘ਚ ਆਉਣ ਵਾਲੇ ਫ਼ੈਸਲੇ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਚੁਕੰਨੀ

ਪੱਤਰਕਾਰ ਛਤਰਪਤੀ ਕਤਲ ਮਾਮਲੇ ‘ਚ ਆਉਣ ਵਾਲੇ ਫ਼ੈਸਲੇ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਚੁਕੰਨੀ

ਚੰਡੀਗੜ : ਪੱਤਰਕਾਰ ਛਤਰਪਤੀ ਕਤਲ ਮਾਮਲੇ 'ਚ 11 ਜਨਵਰੀ ਨੂੰ ਪੰਚਕੂਲਾ ਦੀ ਸੀ ਬੀ ਆਈ ਅਦਾਲਤ ਫੈਸਲਾ ਸੁਣਾਏਗੀ। ਇਸ ਮਾਮਲੇ 'ਚ ਸਿਰਸੇ ਵਾਲਾ ਬਾਬਾ ਤੇ ਕੁਝ ਹੋਰ ਵਿਅਕਤੀ ਨਾਮਜ਼ਦ ਹਨ। ਪਿਛਲੇ ਦਿਨੀਂ ਅਦਾਲਤ ਨੇ ਹੁਕਮ ਦਿੱਤਾ ਸੀ ਕਿ ਡੇਰਾ ਮੁਖੀ ਸਮੇਤ ਸਾਰੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇ। ਜਿਸ ਤੋਂ ਬਾਅਦ ਸਰਕਾਰ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਡੇਰਾ ਮੁਖੀ ਤੋਂ ਵੀਡੀਉ ਕਾਨਫਰਾਸਿੰਗ ਰਾਹੀਂ ਸਵਾਲ ਜਵਾਬ ਕੀਤੇ ਜਾਣ। ਅਦਾਲਤ ਨੇ ਸਰਕਾਰ ਦੀ ਅਪੀਲ ਨੂੰ ਮੰਨ ਲਿਆ ਤੇ ਡੇਰਾ ਮੁਖੀ ਦੀ ਪੇਸ਼ੀ ਵੀਡੀਉ ਕਾਨਫਰੰਸਿੰਗ ਕਰਵਾਉਣ ਦੀ ਆਗਿਆ ਦੇ ਦਿੱਤੀ।
ਭਾਵੇਂ ਅਦਾਲਤ ਨੇ ਸਰਕਾਰ ਨੂੰ ਰਾਹਤ ਦੇ ਦਿੱਤੀ ਪਰ ਫਿਰ ਵੀ ਆਉਣ ਵਾਲੇ ਫੈਸਲੇ ਦੇ ਮੱਦੇਨਜ਼ਰ ਸਰਕਾਰ ਚੁਕੰਨੀ ਹੈ ਤੇ ਉਹ ਕਿਸੇ ਤਰਾਂ ਦਾ ਜੋਖ਼ਮ ਲੈਣ ਨੂੰ ਤਿਆਰ ਨਹੀਂ। ਸਰਕਾਰ ਨੇ ਸਿਰਸਾ 'ਚ ਪੁਲਿਸ ਦੀਆਂ 12 ਕੰਪਨੀਆਂ ਤਾਇਨਾਤ ਕਰ ਦਿੱਤੀਆਂ ਹਨ ਤੇ ਜ਼ਿਲੇ 'ਚ ਧਾਰਾ 144 ਲਾਗੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਸ਼ਹਿਰ ਤੇ ਡੇਰੇ 'ਚ ਆਉਣ ਵਾਲੇ ਹਰੇਕ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਪੰਚਕੂਲਾ ਤੇ ਹੋਰ ਨਾਜ਼ੁਕ ਥਾਵਾਂ 'ਤੇ ਵੀ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ ਤੇ ਸਹਾਇਕ ਫੋਰਸਾਂ ਨੂੰ ਅਲਰਟ ਰਹਿਣ ਦੇ ਆਦੇਸ਼ ਦਿੱਤੇ ਗਏ ਹਨ।